Skip to content
Independent perspectives. Global stories.
BREAKING

ਚੰਡੀਗੜ ਪੁਲਿਸ ਅਤੇ ਫੌਜ ਦੀ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਵੱਲੋਂ ਕੀਤੀ ਗੈਰ ਕਾਨੂੰਨੀ ਕਾਰਵਾਈ ਨੂੰ ਸਿੱਖ ਕੌਮ ਵਿਰੋਧੀ ਕਰਾਰ : ਜਥੇ. ਭੁੱਲਰ

Share this story

ਪਾਤੜਾਂ, 1 ਦਸੰਬਰ (ਪ੍ਰੇਮ ਵਧਵਾ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ: ਮਹਿੰਦਰਪਾਲ ਸਿੰਘ, ਸ: ਅਮਰੀਕ ਸਿੰਘ ਬੱਲੋਵਾਲ, ਪਟਿਆਲਾ ਦੇ ਪ੍ਰਧਾਨ ਸ: ਹਰਭਜਨ ਸਿੰਘ ਕਸ਼ਮੀਰੀ, ਮੋਹਾਲੀ ਦੇ ਪ੍ਰਧਾਨ ਸ: ਕੁਲਦੀਪ ਸਿੰਘ ਭਾਗੋਵਾਲ ਆਦਿ ਲੀਡਰ ਚੰਡੀਗੜ ਦੇ 10 ਸੈਕਟਰ ਵਿਖੇ ਲਗਾਈ ਗਈ ਫੌਜੀ ਪ੍ਰਦਰਸ਼ਨੀ ਵਿੱਚ ਦਾਖਲ ਹੋਣ ਲਈ ਅੱਗੇ ਵਧੇ ਤਾਂ ਚੰਡੀਗੜ ਪੁਲਿਸ ਵੱਲੋਂ ਇਨ੍ਹਾਂ ਨੂੰ ਕੇਵਲ ਅੰਦਰ ਜਾਣ ਤੋਂ ਹੀ ਨਾ ਰੋਕਿਆ ਗਿਆ, ਬਲਕਿ ਗ੍ਰਿਫਤਾਰ ਕਰਕੇ ਸੈਕਟਰ 3 ਦੇ ਥਾਣੇ ਵਿੱਚ ਬੰਦੀ ਬਣਾ ਦਿੱਤਾ ਗਿਆ। ਚੰਡੀਗੜ ਪੁਲਿਸ ਅਤੇ ਫੌਜ ਦੇ ਅਜਿਹੇ ਦੁੱਖਦਾਇਕ ਅਮਲ ਭਾਰਤੀ ਸੰਵਿਧਾਨ ਦੀ ਧਾਰਾ 14,19 ਅਤੇ 21 ਦੀ ਘੋਰ ਉਲੰਘਣਾ ਕਰਨ ਵਾਲੇ ਅਮਲ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਬਲਕਾਰ ਸਿੰਘ ਭੱਲਰ ਨੇ ਪੁਰਜੋਰ ਸ਼ਬਦਾਂ ਵਿੱਚ ਨਖੇਧੀ ਕਰਦੇ ਹੋਏ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਅਜਿਹਾ ਵਿਵਹਾਰ ਕਰਨ ਨੂੰ ਬਹੁੱਤ ਮੰਦਭਾਗਾ ਕਰਾਰ ਦਿੰਦੇ ਹੋਏ ਇਸਨੂੰ ਅੱਗੇ ਤੋਂ ਬੰਦ ਕਰਨ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਿੱਖ ਕੌਮ ਦੇ ਨੁਮਾਇੰਦਿਆਂ ਨਾਲ ਚੰਡੀਗੜ ਪੁਲਿਸ ਅਤੇ ਫੌਜ ਦੀ ਪ੍ਰਦਰਸ਼ਨੀ ਦੇ ਪ੍ਰਬੰਧਕਾਂ ਵੱਲੋਂ ਕੀਤੀ ਗਈ ਗੈਰ ਕਾਨੂੰਨੀ ਕਾਰਵਾਈ ਨੂੰ ਸਿੱਖ ਕੌਮ ਵਿਰੋਧੀ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਥੇ ਫੌਜੀ ਡੈਪੂਟੇਸ਼ਨ ਪ੍ਰਦਰਸ਼ਨੀ ਨੂੰ ਵੇਖਣਾ ਸੀ, ਉਥੇ ਇਸ ਡੈਪੂਟੇਸ਼ਨ ਨੇ 1984 ਵਿੱਚ ਬਲਿਊ ਸਟਾਰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਫੌਜੀ ਹਮਲੇ ਦੇ ਸਬੰਧ ਵਿੱਚ ਲਿਖਤੀ ਤੌਰ ਤੇ ਫੌਜੀ ਅਫਸਰਾਂ ਨੂੰ ਯਾਦ ਪੱਤਰ ਦੇਣਾ ਸੀ। ਜੋ ਕਿ ਜਮਹੂਰੀਅਤ ਤੇ ਅਮਨਮਈ ਢੰਗਾਂ ਦੀ ਵਰਤੋਂ ਕਰਦੇ ਹੋਏ ਅਜਿਹਾ ਕਰਨਾ ਸੀ। ਇਸ ਮੌਕੇ ਜਥੇ: ਭੁੱਲਰ ਦੇ ਨਾਲ ਸਤਪਾਲ ਸਿੰਘ ਗਰੇਵਾਲ, ਅਮਰੀਕ ਸਿੰਘ ਸ਼ੁਤਰਾਣਾ, ਦਲਜੀਤ ਸਿੰਘ, ਸੇਵਾ ਸਿੰਘ, ਰਣਜੀਤ ਸਿੰਘ ਗਿੱਲ, ਸਰੈਣ ਸਿੰਘ ਗੁਲਾਹੜ, ਹਰਦੀਪ ਸਿੰਘ ਸਹਿਜਪੁਰਾ, ਰਾਜਪਾਲ ਸਿੰਘ ਭਿੰਡਰ, ਬਲਵਿੰਦਰ ਸਿੰਘ ਗਾਜੀਪੁਰ ਆਦਿ ਆਗੂ ਹਾਜਰ ਸਨ।

WRITTEN BY