Skip to content
Independent perspectives. Global stories.
BREAKING

ਭੋਡੀਪੁਰਾ ਸਕੂਲ ਦੀ ਵਿਦਿਆਰਥਣ ਦਾ ਰਾਜ ਪਧਰੀ ਮੁਕਾਬਲਿਆਂ ’ਚ ਦੂਜਾ ਸਥਾਨ

Share this story

ਭਗਤਾ ਭਾਈ ਕਾ, 1 ਦਸੰਬਰ (ਸਵਰਨ ਸਿੰਘ ਭਗਤਾ)-ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰਾ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਰਾਜ ਪਧਰੀ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਿਲ ਕੀਤਾ ।ਬਾਲ ਕੌਸ਼ਲ ਪੰਜਾਬ ਵਲੋਂ ਰਾਜ ਪਧਰੀ ਬਾਲ ਦਿਵਸ ਸਮਾਗਮ ਦੇਵ ਸਮਾਜ ਮਾਡਲ ਹਾਈ ਸਕੂਲ ਫਿਰੋਜਪੁਰ ਸ਼ਹਿਰ ਵਿਖੇ ਕਰਵਾਇਆ ਗਿਆ । ਇਸ ਸਮਾਗਮ ਵਿਚ ਪੂਰੇ ਪੰਜਾਬ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ । ਬਠਿੰਡਾ ਜਿਲ੍ਹੇ ਵਲੋਂ 6 ਤੋਂ 10 ਸਾਲ ਦੀ ਉਮਰ ਦੇ ਕਵਿਤਾ ਉਚਾਰਣ ਮੁਕਾਬਲੇ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਭੋਡੀਪੁਰਾ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਭਾਗ ਲਿਆ ।ਸਕੂਲ ਮੁਖ ਅਧਿਆਪਕ ਜਗਸੀਰ ਸਿੰਘ ਭਗਤਾ ਨੇ ਦਸਿਆ ਕੋਮਲਪ੍ਰੀਤ ਕੌਰ ਨੇ ਆਪਣੀ ਪੇਸ਼ਕਾਰੀ ਨਾਲ ਮਾਨਯੋਗ ਜਜ ਸਹਿਬਾਨ ਦਾ ਮਨ ਮੋਹ ਲਿਆ ਅਤੇ ਪੂਰੇ ਪੰਜਾਬ ਭਰ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦੇ ਨਾਲ -ਨਾਲ ਜਿਲ੍ਹੇ ਬਠਿੰਡੇ ਦਾ ਨਾਮ ਵੀ ਰੌਸ਼ਨ ਕੀਤਾ । ਸਕੂਲ ਪਹੁੰਚਣ ਤੇ ਕੋਮਲਪ੍ਰੀਤ ਕੌਰ ਦਾ ਸਕੂਲ ਸਟਾਫ ਵਲੋਂ ਸਨਮਾਨ ਕੀਤਾ ਗਿਆ ।ਜਿਕਰਯੋਗ ਹੈ ਕਿ ਇਸੇ ਸਕੂਲ ਦਾ ਵਿਦਿਆਰਥੀ ਗੁਰਵਿੰਦਰ ਸਿੰਘ ਸੁੰਦਰ ਲਿਖਾਈ ਮੁਕਾਬਲੇ ਵਿਚ ਪੂਰੇ ਜਿਲ੍ਹੇ ਵਿਚੋਂ ਪਹਿਲੇ ਸਥਾਨ ਤੇ ਰਿਹਾ ਸੀ । ਮੁਖ ਅਧਿਆਪਕ ਜਗਸੀਰ ਸਿੰਘ ਨੇ ਇਹਨਾਂ ਵਿਦਿਆਰਥੀਆਂ ਦੀ ਕੁਸ਼ਲਤਾ ਨੂੰ ਨਿਖਾਰਨ ਲਈ ਮੈਡਮ ਕਰਮਜੀਤ ਕੌਰ ਜਲਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਸਮੂਹ ਸਟਾਫ ਨੂੰ ਇਹਨਾਂ ਪ੍ਰਾਪਤੀਆਂ ਦੀ ਵਧਾਈ ਦਿਤੀ । ਇਸ ਮੌਕੇ ਮੈਡਮ ਅਮਰਜੋਤ ਕੌਰ ,ਹਰਪ੍ਰਦੀਪ ਕੌਰ, ਕਰਮਜੀਤ ਕੌਰ ਜਲਾਲ ਅਤੇ ਇਕਬਾਲ ਕੌਰ ਹਾਜਰ ਸਨ ।

WRITTEN BY