Skip to content
Independent perspectives. Global stories.
BREAKING

ਸੀ.ਬੀ.ਐਸ.ਈ. ਦੀ ਮਾਨਤਾ ਪ੍ਰਾਪਤੀ ਤੋਂ ਬਾਅਦ ਸਕੂਲ ’ਚ ਹਵਨ

Share this story

ਬਾਦਸ਼ਾਹਪੁਰ, 1 ਦਸੰਬਰ (ਗੁਰਪ੍ਰਕਾਸ਼ ਧੰਜੂ)-ਡੀ.ਏ.ਵੀ. ਬਾਦਸ਼ਾਹਪੁਰ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਕੂਲ ਵਿੱਚ ਹਵਨ ਕਰਵਾਈਆ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਸਕੂਲ ਦੇ ਮੈਨੇਜਰ ਸ਼੍ਰੀ ਰਮੇਸ ਲਾਲ ਜੀ ਅਤੇ ਸਕੂਲ ਦੀ ਲੋਕਲ ਮੈਨੇਜਿੰਗ ਕਮੇਟੀ ਦੇ ਮੈਬਰਾਂ ਨੇ ਸ਼ਿਰਕਤ ਕੀਤੀ। ਹਵਨ ਉਪਰੰਤ ਸਕੂਲ ਦੇ ਮੈਨੇਜਰ ਨੇ ਪ੍ਰਿੰਸੀਪਲ ਪੰਕਜ ਕੁਮਾਰ ਸਿੰਘ ਅਤੇ ਸਟਾਫ ਨੂੰ ਸੰਬੋਧਿਤ ਕਰਦੇ ਹੋਏ, ਉਹਨਾਂ ਦੁਆਰਾ ਛ.ਭ.ਸ਼.ਓ. ਦੀ ਮਾਨਤਾ ਪ੍ਰਾਪਤੀ ਲਈ ਦੀਤੇ ਗਏ ਯਤਨਾ ਦੀ ਸਲਾਘਾ ਕੀਤੀ। ਉਹਨਾਂ ਦੁਆਰਾ ਵਿਸ਼ੇਸ਼ ਤੌਰ ਤੇ ਸਕੂਲ ਦੇ ਸੰਸਥਾਪਕ ਚੇਅਰਮੈਨ ਰਹੇ ਸਵਰਗਵਾਸੀ ਸ. ਕਰਨੈਲ ਸਿੰਘ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕੀਤਾ। ਮੈਨੇਜਰ ਸਾਹਿਬ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਈਆ ਕਿ ਇਹ ਸਕੂਲ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਉਪਲਵਧੀਆਂ ਪ੍ਰਾਪਤ ਕਰਦਾ ਰਹੇਗਾ। ਉਹਨਾਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਛ.ਭ.ਸ਼.ਓ. ਪੈਟਰਨ ਨਾਲ ਸੰਬੰਧਤ ਕੁਝ ਗੁਰ ਦੱਸੇ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਤਾਂ ਜੋ ਸਕੂਲ ਦਾ ਰਿਜਲਟ ਬਾਕੀ ਸਕੂਲਾਂ ਦੇ ਮੁਕਾਬਲੇ ਵਧੀਆ ਆ ਸਕੇ।

WRITTEN BY