Skip to content
Independent perspectives. Global stories.
BREAKING

ਪਾਰਟੀ ਦੀ ਮਜ਼ਬੂਤੀ ਲਈ ਸਾਰੇ ਅਹੁਦੇਦਾਰ ਤੇ ਵਰਕਰ ਇੱਕਜੁੱਟ ਹੋ ਕੇ ਕੰਮ ਕਰਨ : ਝੂੰਦਾਂ

Share this story

ਅਮਰਗੜ੍ਹ, 1 ਦਸੰਬਰ (ਸੁਖਵਿੰਦਰ ਸਿੰਘ ਅਟਵਾਲ) ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਵਿੱਚ ਹਲਕਾ ਅਮਰਗੜ੍ਹ ਦੇ ਸੂਝਵਾਨ ’ਤੇ ਦਰਵੇਸ਼ ਸਿਆਸਤਦਾਨ ਇਕਬਾਲ ਸਿੰਘ ਝੂੰਦਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕਰਨ ਦੀ ਖੁਸ਼ੀ ਵਿੱਚ ਸਰਕਲ ਜਥੇਬੰਦੀ ਵੱਲੋਂ ਗੁਰੂਦੁਆਰਾ ਸਾਹਿਬ ਅਮਰਗੜ੍ਹ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ।ਭੋਗ ਉਪਰੰਤ ਹਰਦੇਵ ਸਿੰਘ ਸੇਹਕੇ, ਮਨਸਾਂਤ ਸਿੰਘ ਜਲਾਲਗੜ੍ਹ, ਸਰਬਜੀਤ ਸਿੰਘ ਧੀਰੋਮਾਜਰਾ, ਜਗਦੇਵ ਸਿੰਘ ਜੱਗੀ ਚੌਦਾਂ,ਜਸਵੀਰ ਸਿੰਘ ਦਿਓੁਲ, ਮੇਘ ਸਿੰਘ ਗੁਆਰਾ ਅਤੇ ਜਗਦੀਸ਼ ਸ਼ਿੰਗਲਾ ਆਦਿ ਬੁਲਾਰਿਆਂ ਨੇਂ ਜਿੱਥੇ ਝੂੰਦਾਂ ਦੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ,ਉਥੇ ਹੀ ਉਨ੍ਹਾਂ ਹਰ ਸਮੇਂ ਅਕਾਲੀ ਦਲ ਅਤੇ ਝੂੰਦਾਂ ਨਾਲ਼ ਮੋਢੇ ਨਾਲ਼ ਮੋਢਾ ਜੋੜਕੇ ਖੜ੍ਹਨ ਦੀ ਬਚਨਬੱਧਤਾ ਦਹੁਰਾਈ। ਇਸ ਮੌਕੇ ਬੋਲਦਿਆਂ ਸ. ਝੂੰਦਾਂ ਨੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਪਾਰਟੀ ਸੁਪਰੀਮੋਂ ਪ੍ਰਕਾਸ਼ ਸਿੰਘ ਬਾਦਲ,ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਇਲਾਕੇ ਭਰ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਬਾਵਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਪ੍ਰਧਾਨ ਜਸਵਿੰਦਰ ਸਿੰਘ ਦੱਦੀ, ਰਜਿੰਦਰ ਸਿੰਘ ਟੀਨਾ ਸਰਪੰਚ ਨੰਗਲ ਪ੍ਰਧਾਨ ਆੜਤੀਆ ਐਸੋਸੀਏਸ਼ਨ ਅਮਰਗੜ੍ਹ, ਗੁਰਵੀਰ ਸਿੰਘ ਗੁਰੀ, ਜਗਤਾਰ ਸਿੰਘ ਐਮ.ਡੀ. ਲਾਂਗੜੀਆਂ, ਪੈਰੀ ਸ਼ਿੰਗਲਾ, ਹਰਸ਼ ਸ਼ਿੰਗਲਾ, ਬਲਵੀਰ ਸਿੰਘ ਜੱਟੂਆਂ, ਮਨੋਹਰ ਲਾਲ ਆੜਤੀਆ ਚੌਦਾਂ, ਅੰਮ੍ਰਿਤ ਸਿੰਘ ਕਾਲ, ਰਣਧੀਰ ਸਿੰਘ ਧੀਰਾ, ਜਗਤਾਰ ਸਿੰਘ, ਦੀਪਕ ਕੌੜਾ, ਭਜਨ ਸਿੰਘ ਪੰਚ, ਅਵਤਾਰ ਸਿੰਘ ਬਲਾਕ ਸੰਮਤੀ ਮੈਂਬਰ ਝੱਲ, ਸਰਪੰਚ ਲਸੋਈ, ਅੰਬੂ ਰਾਮ ਨਰਸ਼ੌਤ, ਸ਼ਹਿਰੀ ਪ੍ਰਧਾਨ ਮਾ. ਹਰਨਾਮ ਸਿੰਘ, ਜਗਤਾਰ ਸਿੰਘ ਭੁਰਥਲਾ, ਜਤਿੰਦਰ ਸਿੰਘ ਪ੍ਰਧਾਨ ਯੂਥ ਵਿੰਗ ਅਮਰਗੜ੍ਹ, ਪਰਮਜੀਤ ਸਿੰਘ ਸਰਪੰਚ ਬਾਗੜੀਆਂ, ਗੁਰਪ੍ਰੀਤ ਸਿੰਘ ਮੁਲਾਬੱਧਾ, ਬਿੱਟੂ ਸਰਪੰਚ ਹੁਸੈਨਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇਂ ਹਾਜ਼ਰੀ ਭਰੀ। ਸਟੇਜ਼ ਸਕੱਤਰ ਦੀ ਡਿਊਟੀ ਨਿਭਾਉਦਿਆਂ ਸਰਕਲ ਜਥੇਦਾਰ ਮਨਜਿੰਦਰ ਸਿੰਘ ਮਨੀ ਲਾਂਗੜੀਆਂ ਵੱਲੋਂ ਸਰਭਸੰਮਤੀ ਨਾਲ਼ ਪਾਸ ਕੀਤੇ ਮਤੇ ਪੜ੍ਹੇ ਗਏ ਜਿੰਨ੍ਹਾਂ ਵਿੱਚ ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਪ੍ਰਧਾਨ ਨਿਯੁਕਤ ਕਰਨ ਤੇ ਸਰਕਲ ਜਥੇਬੰਦੀ ਵੱਲੋਂ ਭਾਈ ਲੌਂਗੋਵਾਲ ਨੂੰ ਵਧਾਈ ਦਿੰਦਿਆਂ ਪਾਰਟੀ ਪ੍ਰਧਾਨ ਦਾ ਧੰਨਵਾਦ, ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਤੇ ਚਿੰਤਾ ਦਾ ਪ੍ਰਗਟਾਵਾ, ਦਿਆਲ ਸਿੰਘ ਮਜੀਠੀਆ ਦੇ ਨਾਂ ਤੇ ਚਲਦੇ ਕਾਲਜ਼ ਦਾ ਨਾਮ ਬਦਲਣਾ, ਅਕਾਲੀਆਂ ਤੇ ਝੂਠੇ ਪਰਚਿਆਂ ਅਤੇ ਅਕਾਲੀ ਸਰਕਾਰ ਵੱਲੋਂ ਪਿੰਡਾਂ ਦੀ ਡਵੈਲਪਮੈਂਟ ਲਈ ਆਈਆਂ ਗ੍ਰਾਟਾਂ ਵਾਪਿਸ਼ ਕਰਵਾਕੇ ਚਲਦਾ ਕੰਮ ਰੋਕਣ ਆਦਿ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਵੀ ਗਈ।

WRITTEN BY