ਨੂਰਪੁਰ ਬੇਦੀ, 1 ਦਸੰਬਰ (ਐਮ.ਪੀ.ਸ਼ਰਮਾਂ)-ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ 6 ਨਵੇਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕੀਤਾ ਜਿਸ ਵਿੱਚ ਰੂਪਨਗਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ.ਪਰਮਜੀਤ ਸਿੰਘ ਲੱਖੇਵਾਲ ਨੂੰ ਜ਼ਿਲ੍ਹਾ ਅਕਾਲੀ ਦਲ (ਦਿਹਾਤੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਡਾ.ਦਲਜੀਤ ਸਿੰਘ ਚੀਮਾ ਅਤੇ ਬੀਬੀ ਸਤਵੰਤ ਕੌਰ ਸੰਧੂ ਦੇ ਵਿਸ਼ਵਾਸਪਾਤਰ ਹੋਣ ਕਾਰਨ ਅੱਜ ਉਹਨਾਂ ਨੂੰ ਜ਼ਿਲ੍ਹਾ ਜੱਥੇਦਾਰੀ ਦਾ ਤਾਜ ਹਾਸਿਲ ਹੋਇਆ ਹੈ।ਸ.ਲੱਖੇਵਾਲ ਪਿਛਲੇ ਕਾਫੀ ਸਮੇਂ ਤੋਂ ਪਾਰਟੀ ਲਈ ਵਫਾਦਾਰੀ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਆ ਰਹੇ ਹਨ ਜਿਹਨਾਂ ਨੇ 1982 ਵਿੱਚ ਪਿੰਡ ਲੱਖੇਵਾਲ (ਨੇੜੇ ਬੇਲਾ) ਜ਼ਿਲ੍ਹਾ ਰੂਪਨਗਰ ਦੀ ਸਰਪੰਚੀ ਦੀ ਚੌਣ ਜਿੱਤ ਕੇ ਰਾਜਨੀਤੀ ‘ਚ ਪੈਰ ਧਰਿਆ ਸੀ।ਉਸ ਤੋਂ ਬਾਅਦ ਉਹਨਾਂ ਵੱਖ-ਵੱਖ ਅਹੁਦਿਆਂ ਜਿਵੇਂ ਕੋਆਪ੍ਰੇਟਿਵ ਬੈਂਕ ਰੂਪਨਗਰ ਅਤੇ ਚੰਡੀਗੜ੍ਹ ਦੇ ਡਾਇਰੈਕਟਰ,ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ 5 ਸਾਲ ਤੋਂ ਜ਼ਿਲ੍ਹੇ ਦੇ ਜਨਰਲ ਸਕੱਤਰ,2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਮੈਂਬਰ ਬਣ ਕੇ ਲਗਾਤਾਰ ਪਾਰਟੀ ਦੀ ਸੇਵਾ ਕੀਤੀ ਅਤੇ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਉਹਨਾਂ ਦੇ ਅੱਜ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਰਣਜੀਤ ਸਿੰਘ ਗੁੱਡਵਿਲ, ਕੁਲਵੀਰ ਸਿੰਘ ਅਸਮਾਨਪੁਰ, ਕੇਸਰ ਸਿੰਘ ਮੂਸਾਪੁਰ, ਕਰਨੈਲ ਸਿੰਘ ਆਜ਼ਮਪੁਰ, ਸਰਪੰਚ ਭਾਰਤ ਭੂਸ਼ਣ ਹੈਪੀ, ਸਰਪੰਚ ਕੇਵਲ ਕ੍ਰਿਸ਼ਨ ਹੈਪੀ, ਸਰਪੰਚ ਰਣਜੀਤ ਸੈਣੀ ਮੁਕਾਰੀ, ਭਗਤ ਸਿੰਘ ਚਨੌਲੀ, ਬਾਦਲ ਸਿੰਘ ਬਸੀ, ਬਲਰਾਜ ਸਿੰਘ ਕਾਨੂੰਗੋ, ਨਿਰਮਲ ਸਿੰਘ ਰੌਲੀ, ਰਣਜੀਤ ਸਿੰਘ ਢੀਂਡਸਾ, ਸਰਪੰਚ ਬਾਬਾ ਦਿਲਬਾਗ ਸਿੰਘ, ਦਰਬਾਰਾ ਸਿੰਘ ਬਾਲਾ,ਸੇਵਾ ਮੁਕਤ ਤਹਿਸੀਲਦਾਰ ਹਰਭਜਨ ਸਿੰਘ, ਹੁਸਨ ਚੰਦ ਮਠਾਣ, ਡਾ.ਦਵਿੰਦਰ ਬਜਾੜ, ਪਾਖਰ ਸੈਣੀ ਜੇਤੇਵਾਲ, ਡਾ.ਪੰਮੀ ਮੁਕਾਰੀ, ਭੁਪਿੰਦਰ ਸਿੰਘ ਬਜਰੂੜ, ਡਾ.ਅਮਰੀਕ ਚਨੌਲੀ, ਜਸਵੀਰ ਸਿੰਘ ਰਾਣਾ, ਸਰਪੰਚ ਬਸੰਤ ਸਿੰਘ ਔਲਖ, ਨੰਬਰਦਾਰ ਹਰੀ ਕ੍ਰਿਸ਼ਨ,ਮਨੋਜ ਜੋਸ਼ੀ, ਐਡਵੋਕੇਟ ਮੁਨੀਸ਼ ਪੁਰੀ,ਚਮਨ ਭਾਟੀਆ, ਸੁੱਚਾ ਸਿੰਘ ਬੈਂਸ ਆਦਿ ਨੇ ਸ.ਲੱਖੇਵਾਲ ਨੂੰ ਤਹਿ ਦਿਲੋਂ ਵਧਾਈ ਦਿੱਤੀ ਅਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਵੀ ਕੀਤਾ।
ਸ. ਪਰਮਜੀਤ ਸਿੰਘ ਲੱਖੇਵਾਲ ਨੂੰ ਜ਼ਿਲ੍ਹਾ ਅਕਾਲੀ ਦਲ (ਦਿਹਾਤੀ) ਦਾ ਪ੍ਰਧਾਨ ਬਣਾਉਣ ’ਤੇ ਅਕਾਲੀ ਆਗੂਆਂ ਵੱਲੋਂ ਸਮੁੱਚੀ ਹਾਈਕਮਾਨ ਦਾ ਧੰਨਵਾਦ



