Skip to content
Independent perspectives. Global stories.
BREAKING

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪਖੋ ਕਲਾਂ ਦਾ ਮਿਸ਼ਨ ਵਿਦਿਆਰਥੀਆਂ ਦਾ ਸਰਵਪਖੀ ਵਿਕਾਸ

Share this story

ਪ੍ਰਧਾਨ ਸੰਤ ਚਰਨਪੁਰੀ ਅਤੇ ਚੇਅਰਮੈਨ ਸ. ਰਵਿੰਦਰਜੀਤ ਸਿੰਘ ਬਿੰਦੀ

ਪੱਖੋ ਕਲਾਂ/ਬਰਨਾਲਾ, 1 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਜ਼ਿਲ੍ਹਾ ਬਰਨਾਲਾ, ਮਾਨਸਾ ਤੇ ਬਠਿੰਡਾ ਦੇ ਵਿਦਿਆਰਥੀਆਂ ਨੂੰ ਸਿਖਿਅਤ ਕਰ ਰਹੀ ਵਿਸ਼ਵ ਪ੍ਰਸਿਧ ਕੈਂਬਰਿਜ ਯੂਨੀਵਰਸਿਟੀ ਲੰਡਨ ਨਾਲ ਟਾਈ ਅਪ ਇੰਟਰਨੈਸ਼ਨਲ ਵਿਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪਖੋ ਕਲਾਂ ਦੇ ਪ੍ਰਧਾਨ ਸੰਤ ਚਰਨਪੁਰੀ, ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਡੀ ਵਿਦਿਅਕ ਸੰਸਥਾ ਦਾ ਮੁਖ ਮਿਸ਼ਨ ਇਲਾਕੇ ਦੇ ਪੜ੍ਹ ਰਹੇ ਵਿਦਿਆਰਥੀਆਂ ਦਾ ਸਰਵ ਪਖੀ ਵਿਕਾਸ ਕਰਨਾ ਹੈ ਜਿਸ ਸਦਕਾ ਕਿ ਸੰਸਥਾ ਵਲੋਂ ਵਿਦਿਆਰਥੀਆਂ ਲਈ ਸੁੰਦਰ ਏ.ਸੀ. ਕਲਾਸ ਰੂਮ, ਚੰਗੀ ਇਮਾਰਤ, ਖੇਡਾਂ ਲਈ ਗਰਾਊਾਡ, ਕੇਰਲਾ ਰਾਜ ਤੋਂ ਅਧਿਆਪਕ, ਸੈਰ ਲਈ ਪਾਰਕ, ਅਧਿਆਪਕਾਂ ਦੀ ਰਿਹਾਇਸ਼ ਲਈ ਸੁੰਦਰ ਇਮਾਰਤ, ਇੰਟਰਨੈਸ਼ਨਲ ਪਧਰ ਦਾ ਸਵੀਮਿੰਗ ਪੂਲ ਜਿਸ ਵਿਚ ਕਿ ਨਿਊਜ਼ੀਲੈਂਡ ਦੀ ਮਸ਼ੀਨਰੀ ਤੇ ਕੋਚ ਦਾ ਪ੍ਰਬੰਧ, ਅੰਤਰਰਾਸ਼ਟਰੀ ਪਧਰ ਦੀ ਸ਼ੂਟਿੰਗ ਰੇਂਜ ਦਾ ਪ੍ਰਬੰਧ ਹੈ। ਵਿਦੇਸ਼ੀ ਹਥਿਆਰਾਂ ਨਾਲ ਵਿਦਿਆਰਥੀਆਂ ਨੂੰ ਰਾਈਫ਼ਲ ਸ਼ੂਟਿੰਗ ਦੀ ਸਿਖਲਾਈ ਦਿਤੀ ਜਾ ਰਹੀ ਹੈ। ਵਿਦਿਆਰਥੀਆਂ ਦੇ ਸਕੂਲ ਆਉਣ ਜਾਣ ਲਈ ਨਵੀਆਂ ਬਸਾਂ ਤੇ ਬਸਾਂ ਵਿਚ ਔਰਤ ਕੰਡਕਟਰਾਂ ਦਾ ਪ੍ਰਬੰਧ, ਵਿਦਿਆਰਥੀਆਂ ਦੀ ਸੁਰਖਿਆ ਲਈ ਸਾਰੀ ਇਮਾਰਤ ਵਿਚ ਕੈਮਰੇ ਤੇ ਵਿਦਿਆਰਥੀਆਂ ਨੂੰ ਸਕੂਲ ਵਿਚੋਂ ਛੁਟੀ ਤੇ ਲੈ ਕੇ ਜਾਣ ਸਮੇਂ ਵਿਸ਼ੇਸ਼ ਸ਼ਨਾਖ਼ਤ ਵਿੰਗ ਦੀ ਸਥਾਪਨਾ ਕੀਤੀ ਗਈ ਹੈ। ਅਥਲੈਟਿਕ ਵਿਚ ਖੋ-ਖੋ, ਬੈਡਮਿੰਟਨ, ਵਾਲੀਬਾਲ, ਚੈਸ, ਲੰਮੀ ਛਾਲ, ਉਚੀ ਛਾਲ ਲਈ ਪ੍ਰਬੰਧ ਤੇ ਵਿਸ਼ੇਸ਼ ਸਿਖਲਾਈ ਲਈ ਕੋਚਾਂ ਦਾ ਪ੍ਰਬੰਧ ਕੀਤਾ ਗਿਆ ਵਿਦਿਆਰਥੀਆਂ ਨੂੰ ਮਿਊਜ਼ਿਕ ਦੀ ਸਿਖਲਾਈ ਦੇਣ ਲਈ ਸਪੈਸ਼ਲ ਮਿਊਜ਼ਿਕ ਅਧਿਆਪਕ ਤੇ ਵਖਰੇ ਮਿਊਜ਼ਿਕ ਹਾਲ ਦੀ ਸਥਾਪਨਾ ਕੀਤੀ ਗਈ ਹੈ। ਪਿਛਲੇ ਸਮੇਂ ਸੰਸਥਾ ਦੇ 201 ਵਿਦਿਆਰਥੀਆਂ ਨੇ ਕੈਂਬਰਿਜ ਯੂਨੀਵਰਸਿਟੀ ਲੰਡਨ ਵਲੋਂ ਲਏ ਗਏ ਇਮਤਿਹਾਨ ‘ਚ ਭਾਗ ਲਿਆ ਜਿਨ੍ਹਾਂ ਵਿਚੋਂ ਕਿ 111 ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਬੋਲਣ ‘ਚ 100 ਪ੍ਰਤੀਸ਼ਤ ਅੰਕ, 60 ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਲਿਖਣ ਤੇ ਪੜ੍ਹਨ ਵਿਚ 100 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਰੋਜ਼ਾਨਾ ਸੰਸਥਾ ਦੀ ਡਾਇਰੈਕਟਰ ਮੈਡਮ ਸੁਰਭੀ ਅਰੋੜਾ ਦੀ ਅਗਵਾਈ ਵਿਚ ਵਖ-ਵਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।

WRITTEN BY