Skip to content
Independent perspectives. Global stories.
BREAKING

ਰਾਮਪੁਰਾ ਫੂਲ ਖੇਤਰ ’ਚ 2 ਸੜਕ ਹਾਦਸਿਆਂ ’ਚ 3 ਜ਼ਖਮੀ

Share this story

ਰਾਮਪੁਰਾ ਫੂਲ, 1 ਦਸੰਬਰ (ਮਨਦੀਪ ਢੀਂਗਰਾ)- ਪਿਛਲੇ ਚੌਵੀ ਘੰਟਿਆਂ ਦੌਰਾਨ ਸਥਾਨਕ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਹੋਏ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀ ਜਖਮੀ ਹੋ ਗਏ। ਜ਼ਖਮੀਆਂ ਨੂੰ ਮਾਲਵਾ ਵੈਲਫੇਅਰ ਸੋਸਾਇਟੀ ਰਾਮਪੁਰਾ ਫੂਲ ਦੇ ਮੈਂਬਰਾਂ ਵੱਲੋਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ।ਸੋਸਾਇਟੀ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਦੇਰ ਸ਼ਾਮ 9ਵਜੇ ਦੇ ਕਰੀਬ ਸਥਾਨਕ ਫੈਕਟਰੀ ਰੋਡ ਉਪਰ ਸਥਿਤ ਗੀਤਾ ਭਵਨ ਕੋਲ ਇਕ ਮੋਟਰਸਾਇਕਲ ਸੜਕ ਤੇ ਪਏ ਖੱਡੇ ਵਿੱਚ ਵੱਜਕੇ ਸਾਹਮਣੇ ਤੋਂ ਆ ਰਹੇ ਇੱਕ ਮੋਟਰਸਾਇਕਲ-ਰੇਹੜੀ ਨਾਲ ਟਕਰਾ ਗਿਆ। ਜਿਸ ਕਾਰਣ ਮੋਟਰਸਾਇਕਲ ਸਵਾਰ ਸੁਖਚੈਨ ਸਿੰਘ ਵਾਸੀ ਦਸ਼ਮੇਸ਼ ਨਗਰ ਰਾਮਪੁਰਾ ਫੂਲ ਦੀ ਸੱਜੀ ਲੱਤ ਬੁਰੀ ਤਰਾਂ ਟੁੱਟ ਗਈ। ਜ਼ਖਮੀ ਨੂੰ ਸੋਸਾਇਟੀ ਦੇ ਮੈਂਬਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਅੱਜ ਸਵੇਰ ਬਠਿੰਡਾ-ਬਰਨਾਲਾ ਨੈਸ਼ਨਲ ਹਾਈਵੇ ਉਪਰ ਸਥਿਤ ਪਿੰਡ ਕਰਾੜਵਾਲਾ ਕੋਲ ਰਾਮਪੁਰਾ ਵੱਲ ਆ ਰਿਹਾ ਮੋਟਰਸਾਇਕਲ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਵਾਹਨ ਦੀ ਫੇਟ ਲੱਗਣ ਕਾਰਣ ਸੰਤੁਲਣ ਖੋ ਕੇ ਸੜਕ ਤੇ ਡਿੱਗ ਪਿਆ।
ਇਸ ਦੌਰਾਨ ਮੋਟਰਸਾਇਕਲ ਸਵਾਰ ਮੱਖਣ ਸਿੰਘ ਅਤੇ ਪਿਆਰਾ ਸਿੰਘ ਵਾਸੀ ਪਿੰਡ ਘੁੰਨਸ ਜਖਮੀ ਹੋ ਗਏ। ਜ਼ਖਮੀਆਂ ਨੂੰ ਸੋਸਾਇਟੀ ਦੇ ਜਗਤਾਰ ਤਾਰੀ ਅਤੇ ਬਲਵੀਰ ਬੀਰਾ ਨੇ ਐਂਬੂਲੈਂਸ ਰਾਹੀਂ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ।

WRITTEN BY