June 26, 2026 3:20 am

ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਮਾਰਗ ਬੰਦ

ਪੰਜਾਬ ਤੇ ਹਰਿਆਣਾ ’ਚ ਸੀਤ ਹਵਾਵਾਂ ਕਾਰਨ ਠੰਢ ਦਾ ਜ਼ੋਰ
image ਸ੍ਰੀਨਗਰ, 11 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਕਸ਼ਮੀਰ ਘਾਟੀ ਨੂੰ ਭਾਰਤ ਦੇ ਬਾਕੀ ਹਿ¤ਸੇ ਨਾਲ ਜੋੜਨ ਵਾਲਾ ਰਾਸ਼ਟਰੀ ਸੜਕ ਮਾਰਗ ਇੱਕ ਦਿਨ ਲਈ ਖੋਲ੍ਹਣ ਤੋਂ ਬਾਅਦ ਅੱਜ ਮੁੜ ਤੋਂ ਬੰਦ ਕਰ ਦਿੱਤਾ ਗਿਆ। ਬੀਤੀ ਰਾਤ ਹੋਈ ਕਸ਼ਮੀਰ ਦੇ ਜ਼ਿਆਦਾਤਰ ਥਾਵਾਂ ’ਤੇ ਹੋਈ ਤਾਜ਼ਾ ਬਰਫ਼ਬਾਰੀ ਕਾਰਨ 294 ਕਿਲੋਮੀਟਰ ਲੰਬਾ ਵਾਲਾ ਜੰਮੂ-ਸ੍ਰੀਨਗਰ ਸੜਕ ਮਾਰਗ ਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਵਾਹਰ ਸੁਰੰਗ ਕੋਲ ਪਹਿਲਾਂ ਦੇ ਫਸੇ ਕੁਝ ਵਾਹਨਾਂ ਨੂੰ ਇੱਕ ਦਿਨ ਲਈ ਸੜਕ ਮਾਰਗ ਖੋਲ੍ਹ ਕੇ ਲੰਘਣ ਦੀ ਆਗਿਆ ਦਿੱਤੀ ਗਈ। ਸੂਤਰਾਂ ਅਨੁਸਾਰ ਘਾਟੀ ’ਚ ਜ਼ਿਆਦਾਤਰ ਥਾਵਾਂ ’ਤੇ ਕੱਲ੍ਹ ਰਾਤ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਠੰਢ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਵੱਧ ਗਈ ਹੈ ਤੇ ਕਈ ਥਾਵਾਂ ’ਤੇ ਘੱਟੋ-ਘ¤ਟ ਤਾਪਮਾਨ ਜ਼ੀਰੋ

ਤੋਂ ਕਾਫ਼ੀ ਥੱਲੇ ਪੁੱਜ ਗਿਆ ਹੈ। ਸ੍ਰੀਨਗਰ ਵਿੱਚ ਕੱਲ੍ਹ ਰਾਤ ਘੱਟੋ-ਘੱਟ ਤਾਪਮਾਨ ਮਨਫ਼ੀ 0.3 ਦਰਜੇ ਦਰਜ ਕੀਤਾ ਗਿਆ। ਸੈਲਾਨੀਆਂ ਦੇ ਮਨ-ਪਸੰਦ ਸਥਾਨ ਪਹਿਲਗਾਮ ਦਾ ਤਾਪਮਾਨ ਅਚਾਨਕ 7 ਦਰਜੇ ਘੱਟ ਕੇ ਮਨਫ਼ੀ 14.3 ਦਰਜੇ ਤੱਕ ਪੁੱਜ ਗਿਆ। ਇਥੇ 20.2 ਮਿਲੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਗੁਲਮਰਗ, ਕਾਜ਼ੀਗੁੰਡ ਤੇ ਕੁਪਵਾੜਾ ਦਾ ਕ੍ਰਮਵਾਰ ਘੱਟੋ-ਘੱਟ ਤਾਪਮਾਨ ਮਨਫ਼ੀ 11.2 ਦਰਜੇ, ਮਨਫ਼ੀ 3 ਦਰਜੇ ਤੇ ਮਨਫ਼ੀ 4.5 ਦਰਜੇ ਸੈਲਸੀਅਸ ਦਰਜ ਕੀਤਾ ਗਿਆ। ਲੇਹ ਰਾਜ ਦਾ ਸਭ ਤੋਂ ਠੰਢਾ ਸਥਾਨ ਰਿਹਾ ਜਿਥੇ ਘੱਟੋ-ਘੱਟ ਤਾਪਮਾਨ ਮਨਫ਼ੀ 15.6 ਦਰਜੇ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਕਾਰਗਿਲ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 9 ਦਰਜੇ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਘਾਟੀ ਵਿੱਚ ਕੱਲ੍ਹ ਮੌਸਮ ਵਿੱਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਹੈ।
ਹਿਮਾਚਲ ’ਚ ਬਰਫ਼ਬਾਰੀ ਕਾਰਨ ਸੈਲਾਨੀ ਖੁਸ਼
ਹਿਮਾਚਲ ਵਿਚ ਵੀ ਕਈ ਥਾਵਾਂ ’ਤੇ ਪਿਛਲੇ 24 ਘੰਟਿਆਂ ਤੋਂ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਮਨਾਲੀ, ਕੁਫਰੀ ਤੇ ਸ਼ਿਮਲਾ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਉਥੇ ਪੁੱਜੇ ਸੈਲਾਨੀਆਂ ਨੇ ਇਸ ਦਾ ਖੂਬ ਅਨੰਦ ਮਾਣਿਆ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਾਜ ਵਿੱਚ ਤਾਜ਼ਾ ਬਰਫ਼ਬਾਰੀ ਕਾਰਨ ਕੁਝ ਇਲਾਕਿਆਂ ਦਾ ਤਾਪਮਾਨ ਮਨਫ਼ੀ 10 ਤੋਂ ਮਨਫ਼ੀ 15 ਦਰਜੇ ਤੱਕ ਪੁੱਜਣ ਦੀਆਂ ਖ਼ਬਰਾਂ ਹਨ।
ਪੰਜਾਬ ਤੇ ਹਰਿਆਣਾ ’ਚ ਸੀਤ ਹਵਾਵਾਂ ਕਾਰਨ ਠੰਢ ਦਾ ਜ਼ੋਰ
ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਵਿੱਚ ਸੀਤ ਹਵਾਵਾਂ ਵਗਣ ਕਾਰਨ ਕੜਾਕੇ ਦੀ ਠੰਢ ਦਾ ਜ਼ੋਰ ਜਾਰੀ ਹੈ ਤੇ ਮੈਦਾਨੀ ਇਲਾਕਿਆਂ ਵਿੱਚ ਅੰਮ੍ਰਿਤਸਰ ਸਭ ਤੋਂ ਅੱਜ ਸਭ ਤੋਂ ਠੰਢਾ ਸਥਾਨ ਰਿਹਾ। ਦੋਨਾਂ ਰਾਜਾਂ ਵਿੱਚੋਂ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 0.4 ਦਰਜੇ ਸੈਲਸੀਅਸ ਦਰਜ ਕੀਤਾ ਗਿਆ ਜੋਕਿ ਆਮ ਨਾਲੋਂ 4 ਦਰਜੇ ਥੱਲੇ ਹੈ। ਆਦਮਪੁਰ ਵਿਚ 1.4 ਦਰਜੇ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਲੁਧਿਆਣਾ ਤੇ ਪਟਿਆਲਾ ਵਿੱਚ ਵੀ ਸੀਤ ਲਹਿਰ ਕਾਰਨ ਤਾਪਮਾਨ ਆਮ ਨਾਲੋਂ ਘੱਟ ਰਿਹਾ ਜੋ ਕਿ ਕ੍ਰਮਵਾਰ 5.6 ਦਰਜੇ ਤੇ 6.3 ਦਰਜੇ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਹਿਸਾਰ ਵਿੱਚ ਵੀ ਕੜਾਕੇ ਦੀ ਠੰਢ ਪੈ ਰਹੀ ਹੈ ਤੇ ਇਥੇ ਘੱਟੋ-ਘੱਟ ਤਾਪਮਾਨ 3 ਦਰਜੇ ਦਰਜ ਕੀਤਾ ਗਿਆ। ਨਰਨੌਲ ਵਿੱਚ 4.3 ਦਰਜੇ ਸੈਲਸੀਅਸ ਤੇ ਭਿਵਾਨੀ, ਕਰਨਾਲ ਤੇ ਅੰਬਾਲਾ ਵਿਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 3 ਦਰਜੇ, 4.6 ਦਰਜੇ ਤੇ 5.8 ਦਰਜੇ ਸੈਲਸੀਅਸ ਰਿਹਾ। ਦੋਨਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬੀਤੀ ਰਾਤ ਘੱਟੋ-ਘੱਟ ਤਾਪਮਾਨ 6.2 ਦਰਜੇ ਸੈਲਸੀਅਸ ਰਿਹਾ। ਕੁਝ ਥਾਵਾਂ ’ਤੇ ਧੁੰਦ ਕਾਰਨ ਆਮ ਜਨ-ਜੀਵਨ ਪ੍ਰਭਾਵਿਤ ਹੋਇਆ ਪਰ ਜ਼ਿਆਦਾਤਰ ਥਾਵਾਂ ’ਤੇ ਮੌਸਮ ਸਾਫ਼ ਰਿਹਾ।

Send this to a friend