ਸਮਰਾਲਾ 11 ਜਨਵਰੀ (ਕਮਲਜੀਤ) ਅੱਜ ਤੋਂ 17 ਜਨਵਰੀ ਤੱਕ ਮਨਾਇਆ ਜਾਣ ਵਾਲਾ 25ਵਾਂ ਸੜਕ ਸੁਰੱਖਿਆ ਹਫਤਾ ਸ਼ੁਰੂ ਹੋ ਗਿਆ ਹੈ। ਜਿਸ ਦਾ ਉਦਘਾਟਨ ਅੱਜ ਸਥਾਨਕ ਮੁੱਖ ਚੌਂਕ ਲਾਗੇ ਟਰੈਫਿਕ ਪੁਲਿਸ ਦੇ ਦਫਤਰ ਵਿਖੇ ਐਸ. ਐਚ. ਓ. ਇੰਸ: ਸੁਰਜੀਤ ਸਿੰਘ ਨੇ ਕੀਤਾ। ਇਸ ਮੌਕੇ ਤੇ ਟਰੈਫਿਕ ਪੁਲਿਸ ਦੇ ਇੰਚਾਰਜ ਸਬ ਇੰਸ: ਪਵਨਦੀਪ ਸਿੰਘ ਨੇ ਦੱਸਿਆ ਕਿ ਐਸ. ਐਸ. ਪੀ. ਖੰਨਾ ਸ੍ਰੀ ਸੁਸ਼ੀਲ ਕੁਮਾਰ ਦੀਆਂ ਹਦਾਇਤਾਂ ਤੇ ਇਸ ਹਫਤੇ ਦੌਰਾਨ ਟਰੱਕਾਂ, ਟੈਂਪੂਆਂ ਅਤੇ ਟੈਕਸੀ ਯੂਨੀਅਨਾਂ ਵਿੱਚ ਜਾ ਕੇ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਹ ਜਾਣਕਾਰੀ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਵੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਵਾਰ ਦਾ ਸਲੋਗਨ ‘ਪਹਿਲੇ ਆਪ’ ਹੈ।
ਜੋ ਕਿ ਹਰ ਇੱਕ ਵਾਹਨ ਚਾਲਕ ਨੂੰ ਖੁਦ ਤੋਂ ਪਹਿਲਾਂ ਦੂਸਰੇ ਨੂੰ ਅੱਗੇ ¦ਘਣ ਦੀ ਪ੍ਰੇਰਣਾ ਦਿੰਦਾ ਹੈ। ਅੱਜ ਟਰੈਫਿਕ ਪੁਲਿਸ ਵੱਲੋਂ ਟਰੈਫਿਕ ਨਿਯਮਾਂ ਸਬੰਧੀ ਪਰਚੇ ਵੀ ਵੰਡਣੇ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਹੈਲਮਟ ਅਤੇ ਬੈਲਟ ਲਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ਚਾਹੀਦੀ ਕਿਉਂਕਿ ਜਿੰਦਗੀ ਇੱਕ ਕੀਮਤੀ ਚੀਜ ਹੈ, ਜਿਹੜੀ ਮੁੜ ਕੇ ਵਾਪਸ ਨਹੀਂ ਆਉਂਦੀ। ਬੱਸਾਂ ਕਾਰਾਂ, ਟਰਾਲੀਆਂ ਦੇ ਮਗਰ ਰਿਫਲੈਕਟਰ ਵੀ ਲਗਾਏ ਜਾਣਗੇ। ਉਦਘਾਟਨ ਸਮੇਂ ਹੌਲਦਾਰ ਰਿਸ਼ੀਪਾਲ, ਵਿਜੈ ਕੁਮਾਰ ਅਤੇ ਬਲਦੇਵ ਸਿੰਘ ਵੀ ਹਾਜਰ ਸਨ।