ਚਾਲੂ ਹੋਣ ਤੋਂ ਪਹਿਲਾਂ ਹੀ ਰਿਪੇਅਰ ਹੋ ਰਹੇ ਕੰਮ ਦੀ ਸੁਸਤ ਰਫਤਾਰ ਤੋਂ ਲੋਕ ਦੁਖੀ
ਮਲੋਟ, 11 ਜਨਵਰੀ (ਹਰਦੀਪ ਸਿੰਘ ਖਾਲਸਾ)-ਸ਼ਹਿਰ ਦੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਰਵਿਘਨ ਨਿਕਾਸੀ ਲਈ 36 ਕਰੋੜ 96 ਲੱਖ ਦਾ ਪ੍ਰੋਜੈਕਟ ਲੋਕਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਨਿਜਾਤ ਦਿਵਾਉਣ ਦੀ ਥਾਂ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਪਿਛਲੇ ਵਰ੍ਹੇ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਦੀਆਂ ਉਮੀਦਾਂ ਤੇ ਉਸ ਵਕਤ ਪਾਣੀ ਫਿਰ ਗਿਆ ਜਦੋਂ ਕੌਮੀ ਮਾਰਗ ਅਬੋਹਰ-ਫਾਜ਼ਿਲਕਾ ਸੜਕ ਤੇ ਪਾਈਪ ਲਾਈਨ ਦਾ ਕੁਝ ਹਿੱਸਾ ਲੀਕ ਹੋ ਗਿਆ। ਵਿਭਾਗ ਵੱਲੋਂ 30 ਫੁੱਟ ਡੂੰਘੀ ਲੀਕੇਜ਼ ਪਾਈਪ ਲਾਈਨ ਨੂੰ ਰਿਪੇਅਰ ਦਾ ਕੰਮ 15 ਦਿਨਾਂ ਵਿਚ ਪੂਰਿਆਂ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਮਹੀਨਾ ਬੀਤ ਜਾਣ ਦੇ ਬਾਵਜੂਦ ਢਿੱਲੀ ਰਫਤਾਰ ਵਿਚ ਹੋ ਰਹੇ ਕੰਮ ਨੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਮਾਰਗ ਤੇ ਪਾਈਪ
ਲਾਈ ਵਿਛਾਏ ਜਾਣ ਸਮੇਂ ਦੋ ਵੱਡੇ ਹੋਟਲਾਂ ਅਤੇ ਹੋਰ ਕਰੋਬਾਰੀ ਅਦਾਰੇ ਦੇ ਕੰਮ ਪੂਰੀ ਤਰ੍ਹਾ ਠੱਪ ਹੋ ਗਏ ਸਨ ਇਸ ਵਾਰ ਰਿਪੇਅਰ ਕਰਨ ਲਈ ਪੁੱਟੀ ਗਈ ਸੜਕ ਕਾਰਨ ਲੋਕਾਂ ਨੂੰ ਤਹਿਸੀਲ ਕੰਪਲੈਕਸ ਵਿਚ ਜਾਣ ਲਈ ਲਈ ਜਿਥੇ ਸਮੱਸਿਆਵਾਂ ਦਾ ਸਾਹਮਣਾ ਕਰਨਾਂ ਪੈ ਰਿਹੈ ਉਥੇ ਹੀ ਹੋਟਲਾਂ, ਦੁਕਾਨਾਂ, ਵਪਾਰਕ ਅਦਾਰੇ ਅਤੇ ਸਿਖਿਆ ਅਦਾਰਿਆਂ ਨੂੰ ਸੀਵਰੇਜ ਬੋਰਡ ਦੀ ਹੋਰ ਮਾਰ ਝੱਲਣੀ ਪੈ ਰਹੀ ਹੈ। ਇਹੀ ਨਹੀ ਇਸ ਮਾਰਗ ਤੇ ਤਹਿਸੀਲ ਕੰਪਲੈਕਸ, ਕਾਲਜ਼ਾਂ ਅਤੇ ਸਕੂਲਾਂ ਆਦਿ ਨੂੰ ਜਾਣ ਲਈ ਲੋਕਾਂ ਨੂੰ ਵਿਭਾਗ ਦੇ ਆਰਜ਼ੀ ਕੱਚੇ ਰਸਤੇ ਰਾਂਹੀ ¦ਘਕੇ ਜਾਣਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਸਬੰਧਤ ਕੰਪਨੀ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਸਵਾਲ ਖੜ੍ਹੇ ਕਰਦਿਆਂ ਸੋਹਨ ਸਿੰਘ, ਵਰਿੰਦਰ ਕੁਮਾਰ, ਸੁਰਿੰਦਰ ਕੁਮਾਰ, ਦਰਸ਼ਨ ਸਿੰਘ ਅਤੇ ਯੁਵਾ ਕ੍ਰਾਂਤੀ ਏਕਤਾ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਇਸ ਪ੍ਰੋਜੈਕਟ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਪਰ ਸਬੰਧਤ ਵਿਭਾਗ ਅਤੇ ਕੰਮ ਕਰਨ ਵਾਲੀ ਕੰਪਨੀ ਦੀ ਕਥਿਤ ਮਿਲੀ ਭੁਗਤ ਦਾ ਨਤੀਜਾ ਹੈ ਕਿ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਦੀ ਰਿਪੇਅਰ ਕੀਤੀ ਜਾਣ ਲੱਗੀ ਹੈ। ਇਸ ਕੰਮ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ। ਜਿਸ ਰਫਤਾਰ ਨਾਲ ਸਬੰਧਤ ਠੇਕੇਦਾਰ ਦੁਆਰਾ ਕੰਮ ਕੀਤਾ ਜਾ ਰਿਹਾ ਹੈ ਉਸ ਮੁਤਾਬਿਕ ਇਸ ਕੰਮ ਲਈ ਕਈ ਮਹੀਨੇ ਲੱਗ ਸਕਦੇ ਹਨ ਜਿਸ ਕਾਰਨ ਉਹਨਾਂ ਦੀਆਂ ਦੁਕਾਨਾਂ ਦੇ ਕਾਰੋਬਾਰ ਤਬਾਹ ਹੋ ਰਹੇ ਹਨ। ਲੋਕਾਂ ਮੰਗ ਕੀਤੀ ਕਿ ਰਿਪੇਅਰ ਹੋ ਰਹੀ ਇਸ ਪਾਈਪ ਲਾਈਨ ਨੂੰ ਨਿਰਧਾਰਤ ਸਮੇਂ ਤੇ ਪੂਰਿਆਂ ਕਰਨ ਸਬੰਧੀ ਜਾਣਕਾਰੀ ਲਈ ਬੋਰਡ ਲਗਾਇਆ ਜਾਵੇ। ਉਧਰ ਇਸ ਕੰਮ ਨੂੰ ਕਰਵਾ ਰਹੇ ਹੈਪੀ ਨਾਅ ਦੇ ਵਿਅਕਤੀ ਨੇ ਕਿਹਾ ਕਿ ਉਸਨੂੰ ਨਹੀ ਪਤਾ ਕਿ ਕੰਮ ਕਰਵਾਉਣ ਲਈ ਕਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਪਰ ਇਸ ਕੰਮ ਨੂੰ ਉਹ ਆਪ ਕਰਵਾ ਰਿਹਾ ਹੈ। ਇਸ ਬਾਰੇ ਤਾਂ ਵਿਭਾਗ ਦੇ ਐਸ ਡੀਓ ਹੀ ਦੱਸ ਸਕਦੇ ਹਨ। ਉਧਰ ਵਿਭਾਗ ਦੇ ਐਸਡੀਓ ਰਾਕੇਸ਼ ਮੋਹਨ ਮੱਕੜ ਨੇ ਹੋਰ ਕੁਝ ਵੀ ਦੱਸਣ ਤੋਂ ਕਿਨਾਰਾ ਕਰਦਿਆਂ ਕਿਹਾ ਕਿ ਕੰਮ ਪੂਰਾ ਹੋਣ ਤੇਦੋ ਢਾਈ ਮਹੀਨੇ ਹੋਰ ਲੱਗ ਸਕਦੇ ਹਨ।