ਵਾਸ਼ਿੰਗਟਨ, 11 ਜਨਵਰੀ (ਵਿਸ਼ਵ ਵਾਰਤਾ)-ਅਮਰੀਕਾ ਨੇ ਦੇਵਯਾਨੀ ਮਾਮਲੇ ਵਿਚ ਭਾਰਤ ਦਾ ਸਖ਼ਤ ਰਵੱਈਆ ਹੋਣ ਦੇ ਬਾਵਜੂਦ ਵੀ ਆਪਣਾ ਇਰਾਦਾ ਨਹੀਂ ਬਦਲਿਆ। ਉਨ੍ਹਾਂ ਕਿਹਾ ਕਿ ਦੇਵਯਾਨੀ ਦੀ ਸਵਦੇਸ਼ ਵਾਪਸੀ ਨਾਲ ਚੀਜ਼ਾਂ ਨਹੀਂ ਬਦਲੀਆਂ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਸਬੰਧੀ ਜਲਦ ਹੀ ਵਾਰੰਟ ਜਾਰੀ ਕਰ ਦਿੱਤੇ ਜਾਣਗੇ।ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜੇਨ ਪਾਰਕੀ ਨੇ ਕਿਹਾ ਕਿ ਦੇਵਯਾਨੀ ਨੂੰ ਪਹਿਲਾਂ ਵਾਂਗ ਰਾਜਨਾਇਕ ਛੋਟ ਨਹੀਂ ਹੈ, ਇਸ ਲਈ ਉਸ ਦੀ ਗ੍ਰਿਫ਼ਤਾਰੀ ਦੇ ਵਾਰੰਟ ਜਲਦ ਹੀ ਜਾਰੀ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਦੇਵਯਾਨੀ ਦੇ ਭਾਰਤ ਆਉਣ ਤੋਂ ਪਹਿਲਾਂ ਭਾਰਤੀ ਸਰਕਰ ਨੂੰ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਹੁਣ ਦੇਵਯਾਨੀ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਸਿਰਫ਼ ਅਦਾਲਤ ਦੇ ਸਾਹਮਣੇ
ਪੇਸ਼ ਹੋਣ ਲਈ ਹੀ ਦਿੱਤੀ ਜਾਵੇਗੀ।ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਨਾਮ ਲੁੱਕਆਊਟ ਪ੍ਰਣਾਲੀ ’ਚ ਪਾਇਆ ਜਾਵੇਗਾ ਤਾਂ ਜੋ ਨਿਯਮਿਤ ਪੱਧਰ ’ਤੇ ਵੀਜ਼ਾ ਜਾਰੀ ਹੋਣ ਤੋਂ ਰੋਕਿਆ ਜਾ ਸਕੇ। ਅਮਰੀਕੀ ਵਿਦੇਸ਼ ਮੰਤਰਾਲਾ ਦੀ ਬੁਲਾਰਨ ਜੇਨ ਪਸਾਕੀ ਨੇ ਕਿਹਾ ਹੈ ਕਿ ਦੇਵਯਾਨੀ ਦੀ ਅਮਰੀਕਾ ਤੋਂ ਰਵਾਨਗੀ ਨਾਲ ਵੀ 39 ਸਾਲਾਂ ਕੂਟਨੀਤਕ ਦੇ ਖਿਲਾਫ ਦੋਸ਼ਾਂ ’ਚ ਬਦਲਾਅ ਨਹੀਂ ਹੋਇਆ ਹੈ। ਉਨ੍ਹਾਂ ਨੂੰ ਅਮਰੀਕਾ ਵਿੱਚ ਆਉਣ ਦੀ ਉਸ ਵਕਤ ਹੀ ਇਜਾਜ਼ਤ ਦਿੱਤੀ ਜਾਵੇਗੀ ਜਦ ਉਹ ਅਦਾਲਤ ਦੇ ਅਧਿਕਾਰ ਖੇਤਰ ਨੂੰ ਆਪਣੇ ਆਪ ਹੀ ਸਵੀਕਾਰ ਕਰਨਗੇ। ਦੇਵਯਾਨੀ ਦਾ ਵਿਆਹ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨਾਲ ਹੋਇਆ ਹੈ ਅਤੇ ਉਨ੍ਹਾਂ ਦੀਆਂ 6 ਅਤੇ 3 ਸਾਲਾਂ ਦੀਆਂ ਦੋ ਬੇਟੀਆਂ ਹਨ।