ਬੋਹਾ, 29 ਨਵੰਬਰ (ਸੰਤੋਖ ਸਾਗਰ)-ਮੱਲ੍ਹੀ ਵੈਲਫੇਅਰ ਟਰੱਸਟ ਲਾਇਬਰੇਰੀ ਬੋਹਾ ਵੱਲੋਂ ਸਕੂਲ ਵਿਦੀਆਰਥੀਆਂ ਅੰਦਰ ਸਾਹਿਤਕ ਰੁਚੀਆਂ ਦਾ ਵਿਕਾਸ ਕਰਨ ਲਈ ਸ਼ੁਰੂ ਕੀਤੀ ਲੜੀ ਤਹਿਤ ਇਕ ਕਵਿਤਾ ਉਚਾਰਣ ਮੁਕਾਬਲੇ ਦਾ ਆਯੋਜਨ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿੱਖੇ ਕਰਵਾਇਆ ਗਿਆ। ਇਸ ਮੁਕਾਬਲੇ ਦੀ ਸ਼ੁਰੁਆਤ ਸਕੂਲ ਦੇ ਪ੍ਰਿੰਸੀਪਲ ਨਿਰਮਲ ਸਿੰਘ ਤੇ ਅਧਿਆਪਕ ਜਸਵੰਤ ਸਿੰਘ ਦੇ ਸਵਾਗਤੀ ਸ਼ਬਦਾ ਨਾਲ ਹੋਈ।ਪ੍ਰਿੰਸੀਪਲ ਨਿਰਮਲ ਸਿੰਘ ਨੇ ਕਿਹਾ ਕਿ ਮੱਲ੍ਹੀ ਵੈਲਫੈਅਰ ਟਰੱਸਟ ਵੱਲੋਂ ਸਕੂਲਾਂ ਦਾ ਵਿਦਿਅਕ ਤੇ ਸਾਹਿਤਕ ਮਿਆਰ ਉਪਰ ਚੁੱਕਣ ਲਈ ਚਲਾਈ ਜਾ ਰਹੀ ਇਹ ਮੁਹਿੰਮ ਹਰ ਤਰਾਂ ਨਾਲ ਸਲਾਘਾ ਯੋਗ ਹੈ ਅਤੇ ਸਾਨੂੰ ਸਾਡੇ ਸਕੂਲ ਦੇ ਹੋਣਹਾਰ ਵਿੱਦਿਆਰਥੀਆਂ ਤੇ ਮਾਨ ਹੈ ਕਿ ਇਹ ਬੱਚੇ ਪੜਾਈ ਦੇ ਨਾਲ ਨਾਲ ਸਹਾਇਕ ਕਿਰਿਆਵਾਂ ਵਿੱਚ ਵੀ ਮੋਹਰੀ ਭੂਮਿਕਾ ਅਦਾ ਕਰਦੇ ਹਨ। ਇਸ ਮੌਕੇ ਤੇ ਸਕੂਲ ਦੇ ਅੰਤਰ ਹਾਊਸ ਕਵਿਤਾ ਉਚਾਰਣ ਮੁਕਾਬਲੇ ਵਿਚ ਕਲਪਣਾ ਚਾਵਲਾ ਹਾਊਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਪਹਿਲਾ, ਅੰਬੇਦਕਰ ਹਾਊਸ ਦੀ ਵਿਦਿਆਰਥਣ ਦਲਵੀਰ ਕੌਰ ਨੇ ਦੂਜਾ ਤੇ ਅੰਬੇਦਕਰ ਹਾਊਸ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ । ਮੁਕਾਬਲਿਆ ਦੀ ਜ਼ਜ਼ਮੈਂਟ ਲੇਖਕ ਨਿਰੰਜਣ ਬੋਹਾ, ਅਧਿਆਪਕ ਦਿਲਬਾਗ ਸਿੰਘ ਤੇ ਮਾਸਟਰ ਗੁਰਬਖਸ਼ ਸਿੰਘ ਨੇ ਕੀਤੀ। ਜੇਤੂ ਵਿਦਿਆਰਥਣਾਂ ਨੂੰ ਜਿਥੇ ਟਰੱਸਟ ਵੱਲੋਂ ਨਗਦ ਇਨਾਮ ਤੇ ਪ੍ਰਮਾਣ ਪੱਤਰ ਦਿੱਤੇ ਗਏ ਉ¤ਥੇ ਸਕੂਲ ਵੱਲੋਂ ਵੀ ਉਹਨਾ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਮੱਲੀ ਵੈਲਫੇਅਰ ਟਰੱਸਟ ਦੇ ਚੇਅਰਮੈਨ ਹਰਪ੍ਰੀਤ ਰੂਬਲ ਮੱਲੀ ਨੇ ਕਿਹਾ ਕਿ ਉਹਨਾ ਦਾ ਟੱਰਸਟ ਸਮਾਜ ਸੇਵਾ ਦੇ ਹਰੇਕ ਖੇਤਰ ਵਿਚ ਸਰਗਰਮ ਰਹਿ ਕੇ ਦਨ ਲੋੜਵੰਦਾਂ ਦੀ ਮੱਦਦ ਲਈ ਵਚਨਬੱਧ ਹੈ। ਇਸ ਪ੍ਰੋਗਰਾਮ ਦਾ ਸਫਲ ਸਟੇਜ ਸੰਚਾਲਣ ਉ¤ਘੇ ਰੰਗਕਰਮੀ ਅਧਿਆਪਕ ਗੁਰਦੀਪ ਗਾਮੀਵਾਲਾ ਵੱਲੋ ਕੀਤਾ ਗਿਆ।
ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬੈਕ ਅਧਿਕਾਰੀ ਅਤੇ ਸਮਾਜ ਸੇਵੀ ਸੁਖਚੈਨ ਸਿੰਘ ਭੰਮੇ, ਮਾਸਟਰ ਗੁਰਦੀਪ ਪੁਰੀ ਗਾਦੜਪੱਤੀ, ਗੁਰਬਖਸ਼ ਸਿੰਘ, ਸੁਰਜੀਤ ਸਿੰਘ, ਹਰਪਾਲ ਸਿੰਘ ਤੇ ਮੈਡਮ ਸੁਖਵਿੰਦਰ ਕੌਰ ਮੰਘਾਣੀਆਂ ਦਾ ਵਿਸ਼ੇਸ ਯੋਗਦਾਨ ਰਿਹਾ ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੱਚੇ ਪੜ੍ਹਾਈ ਦੇ ਨਾਲ-ਨਾਲ ਸਹਾਇਕ ਕਿਰਿਆਵਾਂ ’ਚ ਵੀ ਅਦਾ ਕਰਦੇ ਨੇ ਮੋਹਰੀ ਭੂਮਿਕਾ : ਪ੍ਰਿੰ. ਨਿਰਮਲ ਸਿੰਘ



