ਕੋਟਕਪੂਰਾ, 29 ਨਵੰਬਰ (ਹਰਜੀਤ ਬਰਾੜ)- ਅੱਜ ਕੋਟਕਪੂਰਾ ਬਠਿੰਡਾ ਸੜਕ ਤੇ ਸਵੇਰੇ ਕਰੀਬ 6:30 ਵਜੇ ਸਹਿਨਸਾਹ ਪੈਲੇਸ ਦੇ ਸਾਹਮਣੇ ਇਕ ਕਾਰ ਅਤੇ ਟਰੈਕਟਰ ਟਰਾਲੀ ਦੀ ਭਿਆਨਕ ਟਕਰ ਚ ਔਰਤ ਅਤੇ ਮਰਦ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ 3 ਜਖਮੀ ਹੋ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਇਕੋ ਪਰਿਵਾਰ ਦੇ 5 ਮੈਂਬਰ ਵੈਗਨ ਕਾਰ ਨੰਬਰ ਪੀ ਬੀ 30 ਐਚ 1415 ਬਰਨਾਲਾ ਤੋ ਸ੍ਰੀ ਮੁਕਤਸਰ ਸਾਹਿਬ ਜਾ ਰਹੇ ਸਨ।ਜਦ ਉਹ ਸਵੇਰੇ ਕਰੀਬ 6:30 ਵਜੇ ਸਹਿਨਸਾਹ ਪੈਲੇਸ ਦੇ ਕੋਲ ਪੁਜੇ ਤਾਂ ਪਿੰਡ ਢਿਲਵਾਂ ਤੋਂ ਕੋਟਕਪੂਰਾ ਆ ਰਹੀ ਲਕੜਾਂ ਦੀ ਭਰੀ ਟਰੈਕਟਰ ਟਰਾਲੀ ਨੰਬਰ ਪੀ ਬੀ 60- 3177 ਜਿਸ ਨੂੰ ਧਰਮ ਸਿੰਘ ਪੁਤਰ ਗੁਰਚਰਨ ਸਿੰਘ ਵਾਸੀ ਸਰਾਵਾਂ ਚਲਾ ਰਿਹਾ ਸੀ।ਦੇ ਪਿਛਲੇ ਪਾਸੇ ਜਬਰਦਸਤ ਟਕਰ ਹੋ ਗਈ ਜਿਸ ਕਾਰਨ ਅੰਜੂ ਬਾਂਸਲ (40) ਪਤਨੀ ਸਤੀਸ਼ ਬਾਂਸਲ ਅਤੇ ਵਿਜੇ ਕੁਮਾਰ (47) ਪੁਤਰ ਸੁਰਿੰਦਰ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ।ਜਖਮੀਆਂ ਵਿਚ ਸਤੀਸ਼ ਕੁਮਾਰ ਪੁਤਰ ਸੁਰਿੰਦਰ ਕੁਮਾਰ ਅਨੀਤਾ ਰਾਣੀ ਪਤਨੀ ਵਿਜੇ ਕੁਮਾਰ ਅਤੇ ਕੁਨਾਲ ਬਾਂਸਲ ਨੂੰ ਤੁਰੰਤ ਐਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਕੋਟਕਪੂਰਾ ਲਿਜਾਇਆ ਗਿਆ।ਡਾਕਟਰਾਂ ਨੇ ਉਨ੍ਹਾਂ ਨੂੰ ਮੈਡੀਕਲ ਕਾਲਜ ਫਰੀਦਕੋਟ ਭੇਜ ਦਿਤਾ ਗਿਆ।ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿਤੀਆਂ ਹਨ।।ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਅਨੁਸਾਰ ਪਰਿਵਾਰਕ ਮੈਂਬਰਾਂ ਦੀ ਸਿਕਾਇਤ ਦੇ ਅਧਾਰ ਤੇ ਟਰੈਕਟਰ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਕਾਰ ਅਤੇ ਟਰੈਕਟਰ ਟਰਾਲੀ ਦੀ ਭਿਆਨਕ ਟਕਰ ਵਿੱਚ ਦੋ ਦੀ ਮੌਤ-3 ਜ਼ਖਮੀ



