ਸ੍ਰੀ ਚਮਕੌਰ ਸਾਹਿਬ, 27 ਨਵੰਬਰ, (ਅਮਰਜੀਤ ਸਿੰਘ ਕਲਸੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸੰਚਾਲਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਵੱਲੋਂ ਮਿਤੀ 29 ਨਵੰਬਰ 2017 ਨੂੰ ਕਾਲਜ ਵਿਖੇ ਸਵੇਰੇ 10 ਵਜੇ ਤੋਂ ਅੰਤਰ ਸਕੂਲ ਵੱਖੋ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਗੀਤ, ਕਵਿਤਾ ਉਚਾਰਨ, ਭਾਸ਼ਣ, ਕੁਇਜ਼ ਮੁਕਾਬਲੇ, ਮਿੰਨੀ ਕਹਾਣੀ ਰਚਨਾ ਅਤੇ ਲੇਖ ਰਚਨਾ ਆਦਿ ਤੋਂ ਇਲਾਵਾ ਕਈ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਬੜੇ ਉਤਸ਼ਾਹ ਅਤੇ ਮੁਕਾਬਲੇ ਦੀ ਭਾਵਨਾ ਨਾਲ ਸ਼ਿਰਕਤ ਕਰਨਗੇ। ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਸਥਾਨਕ ਸ਼ਿਵਾਲਿਕ ਮਾਡਲ ਹਾਈ ਸਕੂਲ ਦੀ ਨੌਵੀ ਸ਼੍ਰੇਣੀ ਦੀ ਵਿਦਿਆਰਥਣ ਬੇਬੀ ਡੋਲ ਨਾਜ਼ਿਮਾ ਫਸਟ ਰਨਰਅੱਪ (ਵਾਇਸ ਆਫ ਪੰਜਾਬ ਛੋਟਾ ਚੈਂਪ 2015) ਵੀ ਆਪਣੇ ਵੱਲੋਂ ਗੈਸਟ ਆਇਟਮ (ਗੀਤ) ਪੇਸ਼ ਕਰੇਗੀ।



