Skip to content
Independent perspectives. Global stories.
BREAKING

ਕਾਨੂੰਨ ਨੂੰ ਛਿਕੇ ਟੰਗ ਕੇ ਸੜਕਾ ਤੇ ਚਲ ਰਹੇ ਹਨ ਉਵਰਲੋਡ ਵਾਹਨ

Share this story

ਫਿਰੋਜ਼ਪੁਰ, 27 ਨਵੰਬਰ (ਸਤਬੀਰ ਬਰਾੜ)- ਸੜਕਾ ਤੇ ਘੁੰਮਦੇ ਉਵਰਲੋਡ ਵਾਹਨ ਅਕਸਰ ਹੀ ਵਡੇ ਹਾਸਦਿਆ ਦਾ ਕਾਰਣ ਬਣਦੇ ਹਨ ਅਤੇ ਅਕਸਰ ਲੋਕ ਇਹਨਾਂ ਦੀ ਲਪੇਟ ਵਿਚ ਆ ਕੇ ਜਾਣ ਤੋਂ ਹਥ ਧੋ ਬੈਠਦੇ ਹਨ। ਪ੍ਰਸ਼ਾਸਨ ਇਸ ਸਬੰਧੀ ਪੂਰੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਵੀ ਇਨ੍ਹਾਂ ਖਿਲਾਫ ਕੋਈ ਕਾਰਵਾਈ ਕਰਨ ਚ ਅਸਫਲ ਜਾਪ ਰਿਹਾ ਹੈ ਜਿਸ ਤੋ ਇਕ ਗੱਲ ਤਾਂ ਸਾਫ ਹੈ ਕੀ ਇਹ ਉਵਰਲੋਡ ਵਾਹਨ ਪ੍ਰਸ਼ਾਸਨ ਦੀ ਸਹਿ ਤੇ ਹੀ ਸੜਕਾ ਤੇ ਦੋੜ ਰਹੇ ਹਨ। ਅਕਸਰ ਹੀ ਦੇਖਣ ਵਿਚ ਆਉਂਦਾ ਹੈ ਕੀ ਦੋ ਪਹੀਆ ਵਾਹਨ ਚਾਲਕ ਨੂੰ ਹੀ ਟ੍ਰੈਫਿਕ ਨਿਯਮਾਂ ਦਾ ਪਾਠ ਪੜਾਇਆ ਜਾਂਦਾ ਹੈ ਕਿਉਂਕਿ ਪੁਲਸ ਨਾਕਿਆ ਤੇ ਕੇਵਲ ਦੋ ਪਹੀਆ ਵਾਹਨ ਹੀ ਖੜੇ ਦੇਖੇ ਜਾਂਦੇ ਹਨ ਅਤੇ ਉਹਨਾਂ ਦੇ ਹੀ ਚਲਾਨ ਕਟੇ ਜਾਂਦੇ ਹਨ ਅਤੇ ਵਡੇ ਉਵਰਲੋਡ ਵਾਹਨ ਨਾਕਿਆ ਤੋਂ ਨਿਯਮਾਂ ਦੀਆਂ ਧਜੀਆਂ ਉਡਾਉਦੇਂ ਹੋਏ ਬੇਫਿਕਰ ਲੰਗਦੇ ਹਨ ਲਗਦਾ ਹੈ ਕੀ ਟ੍ਰੈਫਿਕ ਨਿਯਮ ਕੇਵਲ ਦੋ ਪਹੀਆ ਵਾਹਨਾਂ ਲਈ ਹੀ ਬਣੇ ਹਨ ਪਰ ਜਿਆਦਾਤਰ ਹਾਦਸੇ ਤਾਂ ਉਵਰਲੋਡ ਵਾਹਨਾਂ ਕਰਕੇ ਹੀ ਵਾਪਰਦੇ ਹਨ ਕਿਉਂਕਿ ਅਚਾਨਕ ਸਾਹਮਣੇ ਤੋਂ ਕੋਈ ਵਾਹਨ ਆਦਿ ਆ ਜਾਣ ਕਾਰਨ ਉਵਰਲੋਡ ਵਾਹਨ ਬਰੇਕ ਲਗਾਉਣ ਤੇ ਆਪਣਾ ਸੰਤੁਲਨ ਗੁਆ ਬੈਠਦੇ ਹਨ। ਜਿਸ ਕਰਕੇ ਹਾਦਸਾ ਵਾਪਰ ਜਾਂਦਾ ਹੈ। ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਪ੍ਰਸ਼ਾਸਨ ਵਲੋਂ ਸੜਕੀ ਹਾਦਸਿਆ ਨੂੰ ਰੋਕਣ ਲਈ ਟ੍ਰੈਫਿਕ ਨਿਯਮ ਪ੍ਰਤੀ ਜਾਗਰੂਕਤਾ ਪੈਂਦਾ ਕਰਨ ਲਈ ਸੈਮੀਨਰ ਲਗਾਏ ਜਾਂਦੇ ਹਨ। ਇਸ ਤਰ੍ਹਾਂ ਦੇ ਸੈਮੀਨਾਲ ਮਹਿਜ ਡਰਾਮਾ ਜਾਪਦੇ ਹਨ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਅਜਿਹੇ ਅਨੇਕਾਂ ਵਾਹਨ ਸੜਕਾਂ ਤੋਂ ਬਿਨਾਂ ਕਿਸੇ ਰੋਕ ਟੋਕ ਦੇ ਚਲਦੇ ਹਨ ਜਿਕਰਯੋਗ ਹੈ ਕਿ ਸੜਕ ਹਾਦਸੇ ਵਾਪਰਨ ਦਾ ਮੁਖ ਕਾਰਨ ਉਵਰਲੋਡ ਵਾਹਨ ਅਤੇ ਇਹਨਾਂ ਵਾਹਨਾਂ ਦੀ ਸਪੀਡ ਅਤੇ ਲੋਡਿੰਗ ਨੂੰ ਲਗਾਮ ਪਾਉਣ ਲਈ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਪ੍ਰਸ਼ਾਸਨ ਬੇਵਸ ਨਜਰ ਆ ਰਿਹਾ ਹੈ। ਟਰਾਂਸਪੋਰਟ ਵਿਭਾਗ ਤੋ ਆਸ ਹੈ ਕੀ ਇਹਨਾਂ ਹਾਦਸਿਆ ਨੂੰ ਰੋਕਣ ਲਈ ਸਖਤ ਕਾਰਵਾਈ ਕਰੇ।

WRITTEN BY