Skip to content
Independent perspectives. Global stories.
BREAKING

ਗੁਰਮੇਲ ਸਿੰਘ ਫਫੜੇ ਭਾਈਕੇ ਅਣਥੱਕ ਮਿਹਨਤੀ ਸ਼ਖਸੀਅਤ ਦੇ ਧਾਰਨੀ : ਪ੍ਰਸ਼ੋਤਮ ਸਿੰਘ ਗਿੱਲ

Share this story

ਬੋਹਾ, 24 ਨਵੰਬਰ (ਸੰਤੋਖ ਸਾਗਰ)- ਸ਼੍ਰੋਮਣੀ ਅਕਾਲੀਦਲ ਬਾਦਲ ਵੱਲੋਂ ਜਾਰੀ ਕੀਤੀ ਗਈ ਨਵੇਂ ਜਿਲਾ ਪ੍ਰਧਾਨਾਂ ਦੀ ਸੂਚੀ ਵਿੱਚ ਗੁਰਮੇਲ ਸਿੰਘ ਫਫੜੇ ਭਾਈਕੇ ਨੂੰ ਜਿਲਾ ਮਾਨਸਾ ਦਾ ਮੁੜ ਦਿਹਾਤੀ ਪ੍ਰਧਾਨ ਚੁਣੇ ਜਾਣ ਤੇ ਖੇਤਰ ਦੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸੰਬੰਧੀ ਅੱਜ ਬੁਢਲਾਡਾ ਹਲਕੇ ਤੋਂ ਪਾਰਟੀ ਦੇ ਸਿਰ ਕੱਢ ਆਗੂ ਜਥੇਦਾਰ ਪ੍ਰਸ਼ੋਤਮ ਸਿੰਘ ਗਿੱਲ, ਜਸਕਰਨ ਸਿੰਘ ਚਹਿਲ ਅਤੇ ਸਮਾਜ ਸੇਵੀ ਭਾਗ ਸਿੰਘ ਗਰਚਾ ਵੱਲੋਂ ਗੁਰਮੇਲ ਸਿੰਘ ਫਫੜੇ ਭਾਈਕੇ ਨੂੰ ਜਿਲਾ ਮਾਨਸਾ ਦਾ ਮੁੜ ਦਿਹਾਤੀ ਪ੍ਰਧਾਨ ਚੁਣੇ ਜਾਣ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।ਜਥੇਦਾਰ ਪ੍ਰਸ਼ੋਤਮ ਸਿੰਘ ਗਿੱਲ, ਸਮਾਜ ਸੇਵੀ ਜਸਕਰਨ ਸਿੰਘ ਚਹਿਲ ਅਤੇ ਸਮਾਜ ਸੇਵੀ ਭਾਗ ਸਿੰਘ ਗਰਚਾ ਨੇ ਅੱਜ ਉਚੇਚੇ ਤੌਰ ਤੇ ਗੁਰਮੇਲ ਸਿੰਘ ਫਫੜੇ ਭਾਈਕੇ ਦੇ ਗ੍ਰਹਿ ਵਿਖੇ ਉਹਨਾਂ ਨੂੰ ਫੁੱਲਾਂ ਦੇ ਬੁੱਕੇ ਭੇਂਟ ਕਰਕੇ ਉਹਨਾਂ ਨੂੰ ਪ੍ਰਧਾਨ ਬਣਨ ਦੀਆਂ ਮੁਬਾਰਕਾਂ ਦਿੱਤੀਆਂ।ਇਸ ਮੌਕੇ ਜਥੇਦਾਰ ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਗੁਰਮੇਲ ਸਿੰਘ ਫਫੜੇ ਭਾਈਕੇ ਸ਼੍ਰੋਮਣੀ ਅਕਾਲੀਦਲ ਬਾਦਲ ਦੇ ਵਫਾਦਾਰ,ਅੱਣਥੱਕ ਅਤੇ ਮਿਹਨਤੀ ਆਗੂ ਹਨ। ਗਿੱਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀਦਲ ਬਾਦਲ ਨੇ ਗੁਰਮੇਲ ਸਿੰਘ ਫਫੜੇ ਭਾਈਕੇ ਨੂੰ ਜੇਕਰ ਦੁਬਾਰਾ ਦਿਹਾਤੀ ਪ੍ਰਧਾਨ ਬਣਾਇਆ ਹੈ ਤਾਂ ਇਸਦਾ ਕਾਰਨ ਇਹਨਾਂ ਦੇ ਉਚੇ ਵਿਚਾਰ ਅਤੇ ਪਾਰਟੀ ਪ੍ਰਤੀ ਕੀਤੇ ਇਮਾਨਦਾਰੀ ਨਾਲ ਕੰਮਾਂ ਦਾ ਵੱਡਾ ਰੋਲ ਹੈ।ਇਸ ਮੌਕੇ ਭਾਗ ਸਿੰਘ ਗਰਚਾ ਅਤੇ ਜਸਕਰਨ ਸਿੰਘ ਚਹਿਲ ਨੇ ਕਿਹਾ ਕਿ ਉਕਤ ਮਿਹਨਤੀ ਅਤੇ ਅਣਥੱਕ ਆਗੂ ਦੀ ਅਗਵਾਈ ਹੇਠ ਅਕਾਲੀ ਦਲ ਪਿਛਲੇ ਸਮੇਂ ਦੌਰਾਨ ਜਿਲੇ ਦੇ ਦਿਹਾਤੀ ਏਰੀਏ ਅੰਦਰ ਬੇਹੱਦ ਮਜਬੂਤ ਅਤੇ ਇਕੱਜੁਟਤਾ ਦੀ ਸਥਿੱਤੀ ਵਿੱਚ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਸ਼੍ਰੀ ਫਫੜੇ ਦੀ ਯੋਗ ਅਗਵਾਈ ਵਿੱਚ ਅਕਾਲੀ ਦਲ ਦਾ ਵੋਟ ਬੈਕ ਦਿਹਾਤੀ ਇਲਾਕਿਆਂ ਅੰਦਰ ਹੋਰ ਵੀ ਮਜਬੂਤ ਕਰਨ ਲਈ ਸਿਰਜੋੜ ਯਤਨ ਕੀਤੇ ਜਾਣਗੇ।ਉਹਨਾਂ ਕਿਹਾ ਕਿ ਅਸੀਂ ਮੋਢੇ ਨਾਲ ਮੋਢਾ ਜੋੜਕੇ ਸ਼੍ਰੋਮਣੀ ਅਕਾਲੀਦਲ ਬਾਦਲ ਅਤੇ ਦਿਹਾਤੀ ਪ੍ਰਧਾਨ ਸ਼੍ਰੀ ਫਫੜੇ ਨਾਲ ਖੜੇ ਰਹੇਂਗਾ ਅਤੇ ਜਿਸਦਾ ਫਾਇਦਾ ਪਾਰਟੀ ਨੂੰ ਲੋਕ ਸਭਾ ਚੋਣਾਂ ਵੇਲੇ ਮਿਲੇਗਾ।

WRITTEN BY