Skip to content
Independent perspectives. Global stories.
BREAKING

ਮੌੜ-ਰਾਮਪੁਰਾ ਸੜਕ ’ਤੇ ਜਾਮ ਅਤੇ ਧਰਨਾ ਤੀਜੇ ਦਿਨ ਵੀ ਜਾਰੀ

Share this story

ਰਾਮਪੁਰਾ ਫੂਲ, 24 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਮੰਡੀ ਕਲਾਂ ਦੇ ਨੌਜਵਾਨ ਭੂਪਿੰਦਰ ਸਿੰਘ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ‘ਚ ਨਗਰ ਵਾਸੀਆਂ ਵਲੋਂ ਮੌੜ-ਰਾਮਪੁਰਾ ਰੋਡ ‘ਤੇ ਧਰਨਾ ਅਤੇ ਸੜਕੀ ਜਾਮ ਤੀਜੇ ਦਿਨ ਵੀ ਜਾਰੀ ਰਿਹਾ ਅਤੇ ਚੌੋਥੇ ਦਿਨ ਵੀ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਕਿਸਾਨ ਆਗੂਆਂ ਤੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੇ ਚੇਤਵਾਨੀ ਦਿੰਦਿਆਂ ਕਿਹਾ ਕਿ ਜਿਨਾਂ ਚਿਰ ਦੋਸ਼ੀ ਗ੍ਰਿਫਤਾਰ ਨਹੀਂ ਹੁੰਦੇ ਉਨਾਂ ਚਿਰ ਮ੍ਰਿਤਕ ਨੌਜਵਾਨ ਭੁਪਿੰਦਰ ਸਿੰਘ ਦਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਉਕਤ ਨੌਜਵਾਨ ਨੇ ਖੁਦਕੁਸ਼ੀ ਨੋਟ ਵਿੱਚ ਪੰਜਾਬ ਪੁਲੀਸ ਦੇ ਐਸ.ਆਈ. ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਮੌੜ ਮੰਡੀ ਖਿਲਾਫ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ ਸਨ। ਧਰਨਾ ਕਾਰੀਆਂ ਵਲੋਂ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਭਾਕਿਯੂ ਸਿੱਧੂਪੁਰ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਵਲੋਂ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਹੋਣ ਤੱਕ ਧਰਨਾ ਜਾਰੀ ਰਹੇਗਾ ਅਤੇ 25 ਨਵੰਬਰ ਨੂੰ ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਦਾ ਘਿਰਾਉ ਕਰਕੇ ਸਰਕਾਰ ਨੂੰ ਤਗੜੇ ਹੱਥੀਂ ਲਿਆ ਜਾਵੇਗਾ।ਜਦ ਕਿ ਮ੍ਰਿਤਕ ਦੇ ਪਰਿਵਾਰ ਵਲੋਂ ਬੀਤੇ ਕੱਲ ਇਨਸਾਫ ਲੈਣ ਲਈ ਮੁਖਮੰਤਰੀ ਨੂੰ ਵੀ ਚਿੱਠੀ ਲਿਖੀ ਗਈ ਹੈ। ਇਸ ਮੌਕੇ ਧਰਨੇ ਵਿਚ ਨਗਰ ਪ੍ਰਧਾਨ ਜਗਜੀਤ ਸਿੰਘ ਤੋਤਾ, ਬੂਟਾ ਸਿੰਘ ਭੂੰਦੜ ਭਾਕਿਯੂ ਸਿੱਧੂਪੁਰ, ਕੌਂਸਲਰ ਗੁਰਵਿੰਦਰ ਦੀਪੂ, ਗੋਗੀ ਮੰਡੀਕਲਾਂ, ਨਵਜੋਤ ਸਿੰਘ ਸ਼ੈਂਟੀ ਤੋਂ ਇਲਾਵਾ ਕਿਸਾਨ ਯੂਨੀਅਨਾਂ ਦੇ ਆਗੂ ਤੇ ਵੱਡੀ ਗਿਣਤੀ ‘ਚ ਨਗਰ ਵਾਸੀ ਹਾਜਰ ਸਨ।

WRITTEN BY