Skip to content
Independent perspectives. Global stories.
BREAKING

ਹਲਕੇ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡਾਂਗੇ : ਗੁਰਪ੍ਰੀਤ ਕਾਂਗੜ

Share this story

ਰਾਮਪੁਰਾ ਫੂਲ, 24 ਨਵੰਬਰ (ਕੁਲਜੀਤ ਸਿੰਘ ਢੀਂਗਰਾ)- ਕਾਂਗਰਸ ਦੇ ਸਰਗਰਮ ਆਗੂ ਗੁਰਪ੍ਰੀਤ ਸਿੰਘ ਢਿਲੋਂ ਦੇ ਗ੍ਰਹਿ ਵਿਖੇ ਹਲਕੇ ਦੇ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਸਪੁਤਰ ਹਰਮਨਵੀਰ ਸਿੰਘ (ਜੈਸੀ ਕਾਂਗੜ) ਪਰਿਵਾਰ ਨੂੰ ਮੁਬਾਰਕਾਂ ਦੇਣ ਲਈ ਸਥਾਨਕ ਕੋਠੇ ਮਹਾਂ ਸਿੰਘ ਵਾਲੇ ਵਿਸ਼ੇਸ ਤੌਰ ਤੇ ਪੁਜੇ । ਇਸ ਮੌਕੇ ਜੈਸੀ ਕਾਂਗੜ ਨੇ ਚੋਣਵੇਂ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਨਹੀ ਛਡੀ ਜਾਵੇਗੀ ਅਤੇ ਅਕਾਲੀ ਦਲ ਦੀ ਸਰਕਾਰ ਵੇਲ਼ੇ ਜੋ ਘਪਲੇ ਕੀਤੇ ਗਏ ਹਨ ਉਨ੍ਹਾ ਦਾ ਜਲਦ ਪਰਦਾਫਾਸ਼ ਕਰਕੇ ਲੋਕਾਂ ਨੂੰ ਅਕਾਲੀ ਦਲ- ਭਾਜਪਾ ਦੀਆਂ ਲੂੰਬੜ ਚਾਲਾ ਤੋਂ ਸੁਚੇਤ ਕੀਤਾ ਜਾਵੇਗਾ । ਕਾਂਗੜ ਨੇ ਅਗੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਚ ਨੌਜਵਾਨਾ ਲਈ ਅਨੇਕਾਂ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ ।ਇਸ ਮੌਕੇ ਹੋਰਨਾਂ ਤੋ ਇਲਾਵਾ ਖੁਸ਼ਵਿੰਦਰ ਸਿੰਘ, ਗੁਰਪ੍ਰੀਤ ਸਿੰਘ ਬੀਰਾ, ਖੁਸ਼ੀ ਮਹਿਰਾਜ, ਰਾਜੂ ਕਾਂਗੜ ਅਤੇ ਰਿੰਪਲ ਭਲਾ ਹਾਜ਼ਰ ਸਨ ।

WRITTEN BY