ਲੁਧਿਆਣਾ, 22 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਇੰਡਸਟਰੀ ਏਰੀਆ ਸਥਿਤ ਫ਼ੈਕਟਰੀ ਹਾਦਸੇ ਲਈ ਜ਼ਿੰਮੇਵਾਰ ਫ਼ੈਕਟਰੀ ਮਾਲਕ ਇੰਦਰਜੀਤ ਸਿੰਘ ਗੋਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਆਰ.ਐਨ.ਢੋਕੇ ਨੇ ਕਿਹਾ ਕਿ ਗੋਲਾ ਵਿਰੁਧ ਗੈਰ-ਜ਼ਮਾਨਤੀ ਧਾਰਾ 304 ਤਹਿਤ ਕੇਸ ਦਰਜ ਕੀਤਾ ਗਿਆ ਹੈ।ਉਧਰ ਹਾਦਸੇ ਵਾਲੀ ਥਾਂ ਅਤੇ ਸੀ.ਐਮ.ਸੀ. ਹਸਪਤਾਲ ਦਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਵੀ.ਕੇ.ਮੀਨਾ ਨੇ ਦੌਰਾ ਕੀਤਾ। ਉਨ੍ਹਾਂ ਨੇ ਹਾਦਸੇ ਦੀ ਜਾਂਚ ਆਰੰਭ ਕਰਦਿਆਂ ਸਬੰਧਤ ਵੱਖ-ਵੱਖ ਵਿਭਾਗਾਂ ਨੂੰ ਸਬੰਧਤ ਕਾਰਖ਼ਾਨੇ ਦੇ ਦਸਤਾਵੇਜ਼ ਦੇਣ ਦੀ ਹਦਾਇਤ ਕੀਤੀ ਹੈ।
ਲੁਧਿਆਣਾ ਫ਼ੈਕਟਰੀ ਹਾਦਸਾ : ਮਾਲਕ ਇੰਦਰਜੀਤ ਸਿੰਘ ਗੋਲਾ ਗ੍ਰਿਫ਼ਤਾਰ



