ਸ੍ਰੀ ਮੁਕਤਸਰ ਸਾਹਿਬ, 21 ਨਵੰਬਰ (ਸੁਰਿੰਦਰ ਚੱਠਾ)-ਸ਼੍ਰੀ ਬ੍ਰਾਹਮਣ ਸਭਾ ਵੱਲੋਂ ਅੱਜ ਕੇਵਲ ਸ਼ਰਮਾ ਦੀ ਪ੍ਰਧਾਨਗੀ ਹੇਠ ਖਾਲਸਾ ਐਲੀਮੈਂਟਰੀ ਸਕੂਲ ਨੇੜੇ ਦਾਣਾ ਮੰਡੀ ਵਿਖੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ । ਪ੍ਰਧਾਨ ਨੇ ਆਪਣ੍ਯੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੀ ਬ੍ਰਾਹਮਣ ਸਭਾ ਅਜੇਹੇ ਸਮਾਜ ਭਲਾਈ ਦੇ ਕੰਮ ਨਿਰੰਤਰ ਕਰੇਗੀ । ਓਮ ਪ੍ਰਕਾਸ਼ ਵੱਲੋਂ ਸਕੂਲ ਦੇ ਅਧਿਆਪਕਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਸਕੂਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਸਭਾ ਨਿਰੰਤਰ ਕੰਮ ਕਰੇਗੀ । ਇਸ ਮੌਕੇ ਕੁਲਦੀਪ ਰਾਜ ਸ਼ਰਮਾ, ਚੰਦਰ ਮੋਹਨ ਸ਼ਰਮਾ, ਧਰਮਵੀਰ ਸ਼ਰਮਾ, ਸੁਧੀਰ ਸ਼ਰਮਾ, ਅਜੀਤ ਸ਼ਰਮਾ, ਹਨੀ ਸ਼ਰਮਾ, ਵਗੀਸ਼ ਸ਼ਰਮਾ, ਲਛਮਣ ਦਾਸ, ਸ਼੍ਰੀ ਅਨੁਰਾਗ ਸ਼ਰਮਾ, ਅੰਮ੍ਰਿਤਪਾਲ ਅਤੇ ਬਾਦਿਲ ਧਮੀਜਾ ਆਦਿ ਤੋਂ ਇਲਾਵਾ ਸਕੂਲ ਸਟਾਫ ਹਾਜਰ ਸਨ ।
ਸ਼੍ਰੀ ਬ੍ਰਾਹਮਣ ਸਭਾ ਨੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ



