Skip to content
Independent perspectives. Global stories.
BREAKING

ਸ. ਚਾਨਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਦਾ 24ਵਾਂ ਖੇਡ ਮੇਲਾ 8 ਤੋਂ 10 ਦਸੰਬਰ ਤੱਕ

Share this story

ਸ਼ਾਹਕੋਟ, 21 ਨਵੰਬਰ (ਸੁਰਿੰਦਰ ਸਿੰਘ ਖਾਲਸਾ)-ਪੰਜਾਬ ਦੇ ਪ੍ਰਮੁੱਖ ਪੇਂਡੂ ਖੇਡ ਮੇਲਿਆ ਵਿਚ ਸ਼ੁਮਾਰ ਕਾਸੂਪੁਰ ਦਾ ਤਿੰਨ ਦਿਨ ਚੱਲਣ ਵਾਲਾ ਪੇਂਡੂ ਖੇਡ ਮੇਲਾ 8 ਦਸੰਬਰ ਤੋ 10 ਦਸੰਬਰ ਤੱਕ ਕਰਵਾਇਆ ਜਾ ਰਿਹਾ। ਇਸ ਸਬੰਧ ਵਿਚ ਤਿਆਰੀਆ ਜੋਰਾਂ ਤੇ ਚਲ ਰਹੀਆ ਹਨ। ਉਕਤ ਜਾਣਕਾਰੀ ਸ ਚਾਨਣ ਸਿੰਘ ਚੰਦੀ ਸਪੋਰਟਸ ਕਲੱਬ (ਰਜਿ) ਕਾਸੂਪੁਰ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਨੇ ਵਿਸ਼ੇਸ ਤੌਰ ਤੇ ਬੁਲਾਈ ਗਈ ਪ੍ਰੈਸ ਕਾਨਫਰੰਸ ਵਿਚ ਦਿੱਤੀ। ਉਨ੍ਹਾਂ ਦੱਸਿਆ ਕਿ 24 ਵਾਂ ਸਲਾਨਾ ਟੂਰਨਾਮੈਟ ਇਸ ਵਾਰ 8 ਦਸੰਬਰ ਤੋ 10 ਦਸੰਬਰ ਤੱਕ ਹੋਵੇਗਾ। ਇਹ ਟੂਰਨਾਮੈਟ ਸਵਰਗੀ ਪ੍ਰਦੁਮਣ ਸਿੰਘ ਚੰਦੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇਤੂ ਖਿਡਾਰੀਆ ਨੂੰ ਦਿਲਕਸ ਨਕਦ ਇਨਾਮ ਅਤੇ ਖੂਬਸੂਰਤ ਟਰਾਫੀਆ ਪ੍ਰਦਾਨ ਕੀਤੀਆ ਜਾਣਗੀਆ। ਕਬੱਡੀ ਓਪਨ ਦੀ ਜੇਤੂ ਟੀਮ ਨੂੰ 101000 ਰੁਪਏ ਅਤੇ ਓਪ ਜੇਤੂ ਨੂੰ 71000 ਰੁਪਏ ਨਕਦ ਇਨਾਮ ਦਿੱਤੇ ਜਾਣਗੇ। ਇਸੇ ਤਰ੍ਹਾ ਕਬੱਡੀ 75 ਕਿਲੋ ਵਰਗ ਭਾਰ ਵਿਚ ਪਹਿਲਾ ਇਨਾਮ 25000ਰੁਪਏ ਅਤੇ ਦੂਸਰਾ ਇਨਾਮ 20000 ਰੁਪਏ ਦਾ ਹੋਵੇਗਾ। 62 ਕਿਲੋ ਭਾਰ ਵਰਗ ਦੀ ਕਬੱਡੀ ਵਿਚ ਪਹਿਲੇ ਅਤੇ ਦੂਜੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਕ੍ਰਮਵਾਰ 15000 ਰੁਪਏ ਅਤੇ 10000 ਰੁਪਏ ਦੇ ਇਨਾਮ ਨਾਲ ਨਿਵਾਜਿਆ ਜਾਵੇਗਾ। ਵਾਲੀਬਾਲ ਵਿਚ ਵੀ ਜੇਤੂਆਂ ਨੂੰ 12000 ਰੁਪਏ ਦੇ ਨਕਦ ਇਨਾਮ ਵਜੋ ਦਿੱਤੇ ਜਾਣਗੇ। ਸ.ਚੰਦੀ ਨੇ ਦੱਸਿਆ ਕਿ 8 ਦਸੰਬਰ ਨੂੰ 10ਵਜੇ ਪੰਜਾਬ ਦੀਆ ਮਹਾਨ ਸ਼ਖਸੀਅਤਾਂ ਖੇਡ ਮੇਲੇ ਦਾ ਉਦਘਾਟਨ ਕਰਨਗੀਆ ਅਤੇ 10 ਦਸੰਬਰ ਨੂੰ ਦੁਪਹਿਰ ਤੋ ਬਾਅਦ ਇਨਾਮ ਵੰਡ ਸਮਾਗਮ ਹੋਵੇਗਾ। ਪ੍ਰੈਸ ਕਾਨਫਰੰਸ ਵਿਚ ਮੌਜੂਦ ਸ੍ਰੀ ਚੰਦੀ ਨੇ ਦੱਸਿਆ ਕਿ ਭਗਤ ਪੂਰਨ ਸਿੰਘ,ਮਦਰ ਟੈਰਸਾ, ਸ਼ਹੀਦੇ -ਏ-ਆਜਮ ਭਗਤ ਸਿੰਘ , ਸ਼ਹੀਦ ਊਧਮ ਸਿੰਘ ਅਤੇ ਕੁਝ ਹੋਰ ਮਹਾਨ ਸ਼ਖਸੀਅਤਾਂ ਦੇ ਨਾ ਤੇ ਟਰਾਫੀਆ ਵੀ ਦਿੱਤੀਆ ਜਾਣਗੀਆ। ਇਸ ਮੌਕੇ ‘ਤੇ ਸ ਚਾਨਣ ਸਿੰਘ ਚੰਦੀ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਵਿਰਦੀ, ਸੀਨੀਅਰ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਸਾਬਕਾ ਡੀ ਐਸ ਪੀ, ਖਜ਼ਾਨਚੀ ਕਪਿਲ ਗੁਪਤਾ ਤੋ ਇਲਾਵਾ ਪ੍ਰੈਸ ਸਕੱਤਰ ਗਿਆਨ ਸੈਦਪੁਰੀ ਵੀ ਹਾਜ਼ਰ ਸਨ।

WRITTEN BY