ਬਠਿੰਡਾ, 21 ਨਵੰਬਰ (ਇੰਦਰਜੀਤ ਨਥਾਣਾ)-ਸਰਦੀ ਦਾ ਪ੍ਰਕੋਪ ਵਧਣ ਕਾਰਨ ਧੁੰਦ ਜਿਆਦਾ ਹੋਣ ਨਾਲ ਹਾਦਸ਼ੀਆਂ ਤੇ ਨਥ ਪਾਉਣ ਲਈ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾਂ ਵਿਸਕਰਮਾਂ ਮਾਰਕਿਟ ਨੇੜੇ ਬੱਲਾ ਰਾਮ ਨਗਰ ਚੌਕ ਵਿਖੇ ਵਾਹਨਾਂ ਉੱਪਰ ਰਿਫਲੈਕਟਰ ਲਗਾਏ ਗਏ। ਸੰਸਥਾ ਦੇ ਪ੍ਰਧਾਨ ਅਵਤਾਰ ਸਿੰਘ ਗੌਗਾ ਅਤੇ ਪ੍ਰੈਸ ਸਕਤਰ ਪ੍ਰੀਤਪਾਲ ਸਿੰਘ ਨੇ ਦਸਿਆ ਕਿ ਸਰਦੀਆ ਵਿਚ ਧੁੰਦ ਜਿਆਦਾ ਹੋਣ ਕਾਰਨ ਸੜਕਾਂ ਉਪਰ ਐਕਸੀਡੇਟ ਦਾ ਕਾਰਨ ਜਿਆਦਾਤਰ ਵਾਹਨਾਂ ਉਪਰ ਰਿਫਲੈਕਟਰ ਨਾ ਲਗੇ ਹੋਣ ਕਾਰਨ ਹੁੰਦਾ ਹੈ। ਉਹਨਾਂ ਦੁਆਰਾਂ ਵਿਸਕਰਮਾ ਮਾਰਕਿਟ ਨੇੜੇ ਚੰਡੀਗੜ ਮੋਟਰ ਕੋਲ ਟਰੈਫਿਕ ਮੁਲਾਜਮ ਗੁਰਦੀਪ ਸਿੰਘ ਦੀ ਮਦਦ ਨਾਲ 250 ਦੇ ਕਰੀਬ ਰਿਫਲੈਕਟਰ ਆਟੋ, ਟਰੈਕਟਰ ਟਰਾਲੀ, ਟੈਪੂ, ਟਰਕਾਂ ਆਦਿ ਵਰਗੇ ਵਾਹਨਾਂ ਤੇ ਲਗਾਏ ਗਏ।ਇਸ ਮੌਕੇ ਸੰਸਥਾ ਦੇ ਮੈਬਰ ਗੁਰਮੀਤ ਸਿੰਘ ਗਾਲਾਂ, ਵਕੀਲ ਸਿੰਘ, ਮਹਿੰਦਰ ਸਿੰਘ, ਗੁਰਮੁਖ ਸਿੰਘ, ਗੁਰਚਰਨ ਸਿੰਘ ਗੋਬਿੰਦ ਪੁਰਾ, ਬੁਧ ਰਾਮ ਬਰੋਲਿਆਂ , ਜਸਵੀਰ ਸਿੰਘ, ਅਰਸਪ੍ਰੀਤ ਸਿੰਘ ਆਦਿ ਮੌਜੂਦ ਸਨ।
ਐਕਸੀਡੈਂਟ ਰੋਕਣ ਲਈ ਸੁਸਾਇਟੀ ਨੇ ਵਾਹਨਾਂ ਉਪਰ ਰਿਫਲੈਕਟਰ ਲਗਾਏ



