ਫਰੀਦਕੋਟ, 21 ਨਵਬੰਰ (ਗੁਰਜੀਤ ਰੋਮਾਣਾ)-ਇੰਡੀਅਨ ਸੁਸਾਇਟੀ ਫ਼ਾਰ ਟੈਕਨੀਕਲ ਐਜੂਕੇਸ਼ਨ (ਆਈ.ਐਸ.ਟੀ.ਈ.) ਰਾਸ਼ਟਰੀ ਪਧਰ ਦਾ ਦੋ ਰੋਜ਼ਾ ਮਿਨਰਵਾ-2017 ਟੈਕਨੋ-ਕਮ-ਕਲਚਰਲ ਫੈਸਟ ਰਿਆਤ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਇੰਨਫ਼ਾਰਮੇਸ਼ਨ ਟੈਕਨਾਲੌਜੀ, ਰੋਪੜ ਕੈਂਪਸ ਵਿਖੇ ਹੋਇਆ। ਜੇਤੂ ਟੀਮ ਦਾ ਕਾਲਜ ਕੈਂਪਸ ਵਿਖੇ ਪਹੁੰਚਣ ਤੇ ਡਾ. ਬੀ.ਪੀ. ਗਰਗ, ਕੈਂਪਸ ਡਾਇਰੈਕਟਰ ਦੀ ਅਗਵਾਈ ਦੌਰਾਨ ਵਖ-ਵਖ ਵਿਭਾਗਾਂ ਦੇ ਮੁਖੀਆਂ, ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਸਮੇਂ ਡਾ. ਹਰਿੰਦਰ ਸਿੰਘ ਗਿਲ, ਚੇਅਰਮੈਨ ਆਦੇਸ਼ ਫਾਊਡੇਸ਼ਨ, ਚਾਂਸਲਰ ਆਦੇਸ਼ ਮੈਡੀਕਲ ਯੂਨੀਵਰਸਿਟੀ, ਇੰਜ. ਗੁਰਫਤਿਹ ਸਿੰਘ ਗਿਲ, ਡਾਇਰੈਕਟਰ ਟੈਕਨੀਕਲ ਆਦੇਸ਼ ਗਰੁਪ ਨੇ ਆਪਣੀਆਂ ਸ਼ੁਭਕਾਮਨਾਵਾਂ ਟੀਮ ਇੰਚਾਰਜ ਅਤੇ ਵਖ-ਵਖ ਵਿਭਾਗਾਂ ਦੇ ਮੁਖੀਆਂ, ਵਿਦਿਆਰਥੀਆਂ ਨੂੰ ਦਿਤੀਆਂ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਪ੍ਰੋਫੈਸ਼ਨਲ ਦੁਨੀਆਂ ਦਾ ਸਾਹਮਣਾ ਕਰਨ ਲਈ ਅਜਿਹੇ ਤਕਨੀਕੀ ਮੇਲਿਆਂ ਤੋਂ ਬਹੁਤ ਕੁਝ ਸਿਖਣਗੇ।ਡਾ. ਬੀ.ਪੀ. ਗਰਗ ਅਤੇ ਇੰਜ. ਐਸ.ਪੀ.ਮੌਂਗਾ ਨੇ ਵਿਦਿਆਰਥੀਆਂ ਦੀ ਹਿਸੇਦਾਰੀ ਲਈ ਖੂਬ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਦੇ ਹਥਾਂ ਵਿਚ ਦੇਸ਼ ਦਾ ਭਵਿਖ ਹੈ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਜੋਸ਼ ਤੋਂ ਇਹ ਸਾਬਿਤ ਹੁੰਦਾ ਹੈ ਕਿ ਜਾਹਰ ਤੌਰ ਤੇ ਭਾਰਤ ਦਾ ਭਵਿਖ ਉਜਵਲ ਹੈ। ਪਿਛਲੇ ਇਕ ਦਹਾਕੇ ਵਿਚ ਅੰਤਰਰਾਸ਼ਟਰੀ ਪਧਰ ਤੇ ਪ੍ਰੋਫੈਸ਼ਨਲ ਜ਼ਰੂਰਤਾਂ ਵਿਚ ਇਕ ਵਡਾ ਬਦਲਾਵ ਦੇਖਿਆ ਹੈ ਅਤੇ ਭਵਿਖ ਵਿਚ ਵੀ ਇਹ ਜਾਰੀ ਰਹੇਗਾ। ਆਪਣੀ ਕੰਪਨੀ ਨੂੰ ਬੇਹਤਰ ਸੇਵਾਵਾਂ ਦੇਣ ਲਈ ਵਿਦਿਆਰਥੀਆਂ ਨੂੰ ਇਸ ਬਦਲਾਵ ਨੂੰ ਨਾਲੋ ਨਾਲ ਅਪਣਾਉਂਦੇ ਰਹਿਣਾ ਹੋਵੇਗਾ। ਇਸ ਸਮੇਂ ਇੰਜ. ਨਸੀਬ ਸਿੰਘ ਢਿਲੋਂ ਟੀਮ ਇੰਚਾਰਜ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਮੇਲੇ ਵਿਚ ਪੰਜਾਬ ਭਰ ਦੀਆਂ ਤਕਨੀਕੀ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਹਿਸਾ ਲਿਆ ਅਤੇ ਕਾਲਜ ਦੀ ਟੀਮ ਨੇ ਕਲਚਰਲ ਰਨਰਅਪ ਓਵਰਆਲ ਟਰਾਫ਼ੀ ਨੇ ਜਿਤੀ ਅਤੇ ਕਾਲਜ ਟੀਮ ਦੀਆਂ ਪੁਜੀਸ਼ਨਾਂ ਇਸ ਪ੍ਰਕਾਰ ਰਹੀਆਂ ਡੀਬੇਟ ਵਿਚ ਪਹਿਲਾ ਸਥਾਨ ਹੀਮਾਦਰੀ ਬੀ.ਟੈਕ ਇਲੈਕਟ੍ਰੀਕਲ ਇੰਜ. ਸਤਵਾਂ ਸਮੈਸਟਰ, ਸਪੈਲ ਚੈਕ ਵਿਚ ਪਹਿਲਾ ਸਥਾਨ ਅਕਾਂਕਸ਼ਾ ਖੁਰਾਨਾ ਬੀ.ਟੈਕ ਕੰਪਿਊਟਰ ਇੰਜ. ਤੀਸਰਾ ਸਮੈਸਟਰ, ਲਿਖਤੀ ਮੁਕਾਬਲੇ ਵਿਚ ਤੀਸਰਾ ਸਥਾਨ ਕੁਲਵਿੰਦਰ ਕੌਰ ਬੀ.ਟੈਕ ਕੰਪਿਊਟਰ ਇੰਜ. ਪਹਿਲਾ ਸਮੈਸਟਰ, ਟੈਕਨੀਕਲ ਈਵੈਂਟ ਵਿਚ ਸਰਕਟ ਡੀਬਗਿੰਗ ਪਹਿਲਾ ਸਥਾਨ ਵਿਕੀ ਬੀ.ਟੈਕ ਇਲੈਕਟ੍ਰੀਕਲ ਇੰਜ. ਸਤਵਾਂ ਸਮੈਸਟਰ, ਪ੍ਰੋਜੈਕਟ ਡਿਸਪਲੇਅ ਵਿਚ ਰਾਜਾ ਬਾਬੂ ਸਿਵਿਲ ਇੰਜ. ਪੰਜਵਾਂ ਸਮੈਸਟਰ, ਵਿਕਰਾਂਤ ਸਿੰਗਲਾ ਸਿਵਿਲ ਇੰਜ. ਪੰਜਵਾਂ ਸਮੈਸਟਰ, ਆਸ਼ੁਤੋਸ਼ ਚੰਦਨ ਸਿਵਿਲ ਇੰਜ. ਪੰਜਵਾਂ ਸਮੈਸਟਰ, ਕਲਚਰਲ ਈਵੈਂਟ ਸੋਲੋ ਸੋਂਗ ਵਿਚ ਦੂਸਰਾ ਸਥਾਨ ਸਿਮਰਨਦੀਪ ਕੌਰ ਬੀ.ਟੈਕ ਕੰਪਿਊਟਰ ਇੰਜ. ਤੀਸਰਾ ਸਮੈਸਟਰ, ਡੀਊਟ ਡਾਂਸ ਵਿਚ ਪਹਿਲਾ ਸਥਾਨ ਬਲਤੇਜਪ੍ਰੀਤ ਸਿੰਘ ਬੀ.ਐਸ.ਸੀ. ਐਗਰੀਕਲਚਰ ਤੀਸਰਾ ਸਮੈਸਟਰ ਅਤੇ ਸਤਵੀਰ ਕੌਰ ਬੀ.ਕਾਮ. ਪੰਜਵਾਂ ਸਮੈਸਟਰ ਨੇ ਪ੍ਰਾਪਤ ਕੀਤਾ। ਫੰਨ ਈਵੈਂਟ ਕੈਰਮ ਵਿਚ ਪਹਿਲਾ ਸਥਾਨ ਲਵਪ੍ਰੀਤ ਸਿੰਘ ਬੀ.ਕਾਮ. 5ਵਾਂ ਸਮੈਸਟਰ, ਪੈਰਾਮਿਡ ਬਣਾਉਣ ਵਿਚ ਪਹਿਲਾ ਸਥਾਨ ਲਵਪ੍ਰੀਤ ਸਿੰਘ ਬੀ.ਕਾਮ. ਅਕਾਂਕਸ਼ਾ ਖੁਰਾਨਾ ਬੀ.ਟੈਕ. ਕੰਪਿਊਟਰ ਇੰਜ. ਤੀਸਰਾ ਸਮੈਸਟਰ ਨੇ ਜਿਤਿਆ। ਇਸ ਸਮੇਂ ਡਾ. ਜਸਵੀਰ ਸਿੰਘ ਬਰਾੜ ਪ੍ਰਿੰਸੀਪਲ, ਡਾ. ਚੰਦਰ ਸ਼ੇਖਰ ਸ਼ਰਮਾ, ਡਾ. ਗੁਰਬਿੰਦਰ ਸਿੰਘ ਬਰਾੜ, ਇੰਜ. ਰਜਨੀਸ਼ ਨਰੂਲਾ, ਇੰਜ. ਇੰਜ. ਜਤਿਨ ਕਪੂਰ, ਇੰਜ. ਰਵਿੰਦਰ ਕੁਮਾਰ, ਸ. ਕਰਨਬੀਰ ਸਿੰਘ ਬਰਾੜ, ਡੀ.ਪੀ.ਈ. ਆਦਿ ਹਾਜ਼ਰ ਸਨ।
ਆਦੇਸ਼ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਮਿਨਰਵਾ-2017 ਟੈਕਨੋ-ਕਮ-ਕਲਚਰਲ ਫੈਸਟ ਦੌਰਾਨ ਓਵਰਆਲ ਟਰਾਫ਼ੀ ਜਿਤੀ



