Skip to content
Independent perspectives. Global stories.
BREAKING

ਭਾਈ ਸੁਖਵੀਰ ਸਿੰਘ ਕੰਧੋਲਾਂ ਵਾਲਿਆਂ ਨੇ ਪਿੰਡ ਕੰਧੋਲਾਂ ਵਿਖੇ ਧਾਰਮਿਕ ਦੀਵਾਨ ਸਜਾਇਆ

Share this story

ਸ਼੍ਰੀ ਚਮਕੌਰ ਸਾਹਿਬ 21 ਨਵੰਬਰ (ਅਮਰਜੀਤ ਸਿੰਘ ਕਲਸੀ)- ਉੱਘੇ ਸਮਾਜ ਸੇਵੀ ਅਤੇ ਪ੍ਰਬਲ ਧਾਰਮਿਕ ਵਿਚਾਰਧਾਰਾ ਦੇ ਧਾਰਨੀ ਭਾਈ ਸੁਖਵੀਰ ਸਿੰਘ ਜੀ ਕੰਧੋਲਾਂ ਵਾਲਿਆਂ ਵੱਲੋਂ ਪਿੰਡ ਕੰਧੋਲਾਂ ਵਿਖੇ 1 ਦਿਨਾਂ ਧਾਰਮਿਕ ਦੀਵਾਨ ਸਜਾ ਕੇ ਇਲਾਕੇ ਦੀ ਸੰਗਤ ਨੂੰ ਗੁਰਮਤਿ ਵਿਚਾਰਧਾਰਾ ਨਾਲ ਜੋੜਿਆ ਗਿਆ। ਪ੍ਰੋਗਰਾਮ ਵਿੱਚ ਇਲਾਕੇ ਦੀ ਸੰਗਤ ਨੂੰ ਕਥਾ ਅਤੇ ਕੀਰਤਨ ਨਾਲ ਨਿਹਾਲ ਕੀਤਾ ਗਿਆ ਅਤੇ ਭਾਈ ਸੁਖਵੀਰ ਸਿੰਘ ਜੀ ਕੰਧੋਲਾਂ ਵਾਲਿਆਂ ਨੇ ਹਾਜ਼ਰੀਨ ਸਮੂਹ ਸੰਗਤ ਨੂੰ ਸੱਚੀ-ਸੁੱਚੀ ਕਿਰਤ ਕਰਦੇ ਹੋਏ ਆਪਣੇ ਜੀਵਨ ਨੂੰ ਧਾਰਮਿਕ ਵਿਚਾਰਧਾਰਾ ਤੇ ਆਧਾਰਿਤ ਕਰਕੇ ਸਮਾਜਿਕ ਅਲਾਮਤਾਂ ਤੋਂ ਦੂਰ ਰਹਿ ਕੇ ਆਪਸ ਵਿੱਚ ਪਿਆਰ ਅਤੇ ਸਤਿਕਾਰ ਨਾਲ ਰਹਿਣ ਦੀ ਪ੍ਰੇਰਨਾਂ ਦਿੱਤੀ। ਪ੍ਰੋਗਰਾਮ ਵਿੱਚ ਇਲਾਕੇ ਦੀ ਸੰਗਤ ਨੇ ਵਿਸ਼ਾਲ ਰੂਪ ਵਿੱਚ ਪਹੁੰਚ ਕੇ ਸ਼ਰਧਾਪੂਰਵਕ ਧਾਰਮਿਕ ਵਿਚਾਰਧਾਰਾ, ਕਥਾ ਅਤੇ ਕੀਰਤਨ ਸਰਵਨ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਉਪਰੰਤ ਗੁਰੂ ਕਾ ¦ਗਰ ਅਤੁੱਟ ਵਰਤਾਇਆ ਗਿਆ।

WRITTEN BY