Skip to content
Independent perspectives. Global stories.
BREAKING

ਗੁਰਮੇਲ ਸਿੰਘ ਫਫੜੇ ਨੂੰ ਦਿਹਾਤੀ ਅਤੇ ਪ੍ਰੇਮ ਕੁਮਾਰ ਅਰੋੜਾ ਨੂੰ ਸ਼ਹਿਰੀ ਪ੍ਰਧਾਨ ਬਣਾਏ ਜਾਣ ਤੇ ਅਕਾਲੀ ਵਰਕਰਾਂ ’ਚ ਖੁਸ਼ੀ ਦੀ ਲਹਿਰ

Share this story

ਬੋਹਾ, 21 ਨਵੰਬਰ (ਸੰਤੋਖ ਸਾਗਰ)-ਸ਼੍ਰੋਮਣੀ ਅਕਾਲੀਦਲ ਬਾਦਲ ਵੱਲੋਂ ਜਾਰੀ ਕੀਤੀ ਗਈ ਨਵੇਂ ਜਿਲਾ ਪ੍ਰਧਾਨਾਂ ਦੀ ਸੂਚੀ ਵਿੱਚ ਗੁਰਮੇਲ ਸਿੰਘ ਫਫੜੇ ਨੂੰ ਜਿਲਾ ਮਾਨਸਾ ਦਾ ਮੁੜ ਦਿਹਾਤੀ ਪ੍ਰਧਾਨ ਅਤੇ ਪ੍ਰੇਮ ਕੁਮਾਰ ਅਰੋੜਾ ਨੂੰ ਸ਼ਹਿਰੀ ਪ੍ਰਧਾਨ ਚੁਣੇ ਜਾਣ ਤੇ ਖੇਤਰ ਦੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਸ ਸੰਬੰਧੀ ਗੱਲ ਕਰਦਿਆਂ ਹਲਕੇ ਤੋਂ ਪਾਰਟੀ ਦੇ ਸਿਰ ਕੱਢ ਆਗੂ ਜਥੇਦਾਰ ਪ੍ਰਸ਼ੋਤਮ ਸਿੰਘ ਗਿੱਲ, ਜਸਕਰਨ ਗਿੱਲ ਉਡਤ ਸੈਦੇਵਾਲਾ, ਡਾ.ਨਿਸ਼ਾਨ ਸਿੰਘ ਕੌਲਧਰ,ਸੀਨੀਅਰ ਅਕਾਲੀ ਆਗੂ ਬੱਲਮ ਸਿੰਘ ਕਲੀਪੁਰ, ਨਗਰ ਪੰਚਾਇਤ ਬੋਹਾ ਦੇ ਸਾਬਕਾ ਪ੍ਰਧਾਨ ਜੋਗਾ ਸਿੰਘ ਅਤੇ ਜਸਕਰਨ ਸਿੰਘ ਚਹਿਲ ਸ਼ੇਰਖਾਂਵਾਲਾ ਨੇ ਆਖਿਆ ਕਿ ਉਕਤ ਮਿਹਨਤੀ ਅਤੇ ਅਣਥੱਕ ਆਗੂਆਂ ਦੀ ਅਗਵਾਈ ਹੇਠ ਅਕਾਲੀ ਦਲ ਪਿਛਲੇ ਸਮੇਂ ਦੌਰਾਨ ਜਿਲੇ ਅੰਦਰ ਬੇਹੱਦ ਮਜਬੂਤ ਅਤੇ ਇਕੱਜੁਟਤਾ ਦੀ ਸਥਿੱਤੀ ਵਿੱਚ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਸ਼੍ਰੀ ਫਫੜੇ ਅਤੇ ਸ਼੍ਰੀ ਅਰੋੜਾ ਜੀ ਦੀ ਯੋਗ ਅਗਵਾਈ ਵਿੱਚ ਅਕਾਲੀ ਦਲ ਦਾ ਵੋਟ ਬੈਕ ਮਜਬੂਤ ਕਰਨ ਲਈ ਸਿਰਜੋੜ ਯਤਨ ਕੀਤੇ ਜਾਣਗੇ।ਜਿਸਦਾ ਫਾਇਦਾ ਪਾਰਟੀ ਨੂੰ ਲੋਕ ਸਭਾ ਚੋਣਾਂ ਵੇਲੇ ਮਿਲੇਗਾ।

WRITTEN BY