Skip to content
Independent perspectives. Global stories.
BREAKING

ਪੀ .ਐੱਸ.ਟੀ ਸਕੂਲ ਘੁਦੂਵਾਲਾ ਦੇ ਵਿਦਿਆਰਥੀਆ ਨੇ ਮਾਤਾ ਬਲਬੀਰ ਕੌਰ ਜੀ ਨੂੰ ਮੌਨ ਧਾਰ ਕੇ ਦਿਤੀ ਸ਼ਰਧਾਂਜਲੀ

Share this story

ਸਾਦਿਕ, 21 ਨਵੰਬਰ (ਗੁਰਵਿੰਦਰ ਔਲਖ)-ਬੀਤੇ ਦਿਨੀ ਐੱਸ.ਬੀ. ਆਰ. ਐੱਸ  ਸੰਸਥਾਵਾ ਅਤੇ ਉਘੇ ਸਮਾਜਸੇਵੀ ਸ: ਬੋਹੜ ਸਿੰਘ ਥਿੰਦ ਜੀ ਦੇ ਅਤੇ ਬਰਜਿੰਦਰ ਕੌਰ ਜੀ (ਦੌਧਰ)ਦੇ ਮਾਤਾ ਜੀ ਅਤੇ ਗਦੀ ਨਸ਼ੀਨ ਸੰਤ ਬਾਬਾ ਅਰਜੁਨ ਸਿੰਘ ਜੀ ਗਿਆਰਵੀ ਵਾਲੇ, ਸ: ਸਵਸਾਚਨ ਸਿੰਘ ਸਿਧੂ, ਕਵਚਕਰਨ ਸਿੰਘ ਸਿਧੂ ਦੌਧਰ ਵਾਲਿਆ ਦੇ ਨਾਨੀ ਜੀ ਮਾਤਾ ਬਲਬੀਰ ਕੌਰ ਥਿੰਦ ਸੇਵਾ ਮੁਕਤ ਸੈਂਟਰ ਹੈਡ ਟੀਚਰ ਜੋ ਅਕਾਲ ਚਲਾਣਾ ਕਰ ਗਏ ਸਨ । ਪੀ .ਐਸ. ਟੀ ਮੈਮੋਰੀਅਲ ਸਕੂਲ ਘੁਦੂਵਾਲਾ ਦੇ ਵਿਦਿਆਰਥੀਆ ਨੇ ਸਵੇਰ ਸਮੇ ਮਾਤਾ ਜੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਰਧਾਂਜਲੀ ਭੇਟ ਕੀਤੀ। ਇਸ ਸਮੇ ਸਕੂਲ ਦੀ ਵਿਦਿਆਰਥਣ ਪਰਦੀਪ ਕੌਰ ਦਸਵੀ ਕਲਾਸ ਨੇ ਮਾਤਾ ਬਲਬੀਰ ਕੌਰ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਤੇ ਦਸਿਆ ਕਿ ਮਾਤਾ ਜੀ ਬੜੇ ਹੀ ਸਹਿਜ ਸੁਭਾਅ ਅਤੇ ਧਾਰਮਿਕ ਰੁਚੀਆ ਵਾਲੇ ਸਨ ਜੋ ਪੇਸ਼ੇ ਵਜੋ ਸੈਂਟਰ ਹੈਡ ਟੀਚਰ ਸਨ ਉਨਾਂ ਘੁਦੂਵਾਲਾ ਇਲਾਕੇ ਦੇ ਸਕੂਲਾ ਵਿਚ ਹੀ ਇਮਾਨਦਾਰੀ ਨਾਲ ਡਿਊਟੀ ਨਿਭਾਈ। ਇਸ ਮੌਕੇ ਸੰਸਥਾਵਾ ਦੇ ਪ੍ਰਧਾਨ ਸ:ਮੇਜਰ ਸਿੰਘ ਢਿਲੋ, ਪ੍ਰਸ਼ਾਸਨਿਕ ਅਧਿਕਾਰੀ ਸ:ਦਵਿੰਦਰ ਸਿੰਘ, ਪ੍ਰਿੰਸੀਪਲ ਮੈਡਮ ਨੀਰੂ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡਮ ਰਖਣਪ੍ਰੀਤ ਕੌਰ ਅਤੇ ਸਮੂਹ ਸਟਾਫ, ਵਿਦਿਆਰਥੀ ਹਾਜਰ ਸਨ।

WRITTEN BY