ਚੀਮਾ ਮੰਡੀ, 21 ਨਵੰਬਰ (ਜਰਨੈਲ ਸਿੰਘ ਚੌਹਾਨ)-ਅਜ ਸਫਾਈ ਮੁਹਿੰਮ ਦਾ ਸ਼ੁਭ ਅਰੰਭ ਸੰਤ ਅਤਰ ਸਿੰਘ ਗੁਰਦੁਆਰਾ ਚੌਕ ਦੀ ਸਫਈ ਕਰਕੇ ਕੀਤਾ ਗਿਆ। ਸਮਾਜ ਸੇਵੀ ਮਾਸਟਰ ਬਲਦੇਵਸਿੰਘ ਲਧਾ ਨੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਸਫਾਈ ਕੀਤੀ।ਇਸ ਥਾਂ ਤੇ ਅਵਾਰਾ ਪਸੂਆਂ ਦੇ ਬੈਠਣ ਕਾਰਨ ਆਸ ਪਾਸ ਘਰਾਂ ਵਾਲਿਆਂ ਵਲੋ ਵੀ ਸਫਾਈ ਵਲ ਧਿਆਨ ਨਾ ਦੇਣ ਕਾਰਨ ਕਾਫੀ ਸਮੇ ਤੋ ਸਫਾਈ ਦੀ ਜਰੂਰਤ ਸੀ।ਭਾਵੇ ਇਸ ਚੌਕ ਚ ਸਬਜੀਆਂ ਅਤੇ ਕਈ ਪ?ਕਾਰ ਦੇ ਫਾਸਟ ਫੂਡ ਦੀਆਂ ਰੇਹੜੀਆਂ ਵਾਲਿਆਂ ਨੂੰ ਇਸ ਥਾਂ ਦੀ ਸਫਾਈ ਦਾ ਚੇਤਾ ਨਹੀ ਆਇਆ।ਪਰ ਮਾਸਟਰ ਲਧੇ ਨੇ ਆਪਣੇ ਸਾਥੀਆਂ ਸਮੇਤ ਅਜ ਸਫਾਈ ਕਰਨ ਦੇ ਨਾਲ ਨਾਲ ਪਾਣੀ ਦਾ ਛਿੜਕਾਅ ਵੀ ਕੀਤਾ । ਮਾਸਟਰ ਲਧੇ ਨੇ ਦਸਿਆ ਕਿ ਅਸੀ ਵਿਊਤ ਬਣਾ ਰਹੇ ਹਾਂ ਕਿ ਹਰ ਐਤਵਾਰ ਪਿੰਡ ਦੇ ਕਿਸੇ ਖਾਸ ਹਿਸੇ ਦੀ ਸਫਾਈ ਕੀਤੀ ਜਾ ਸਕੇ।ਇਸ ਮੌਕੇ ਮਹਿੰਦਰ ਸਿੰਘ ਗਿਲ, ਤਾਰੀ ਗਿਲ, ਮਿੰਦਰ ਸਿੰਘ ਮੰਡੇਰ, ਭੋਲਾ ਸਿੰਘ, ਬੂਟਾ ਸਿੰਘ, ਨਛਤਰ ਸਿੰਘ ਛਤੀ, ਹਰਦੀਪ ਸਿੰਘ ਆਦਿ ਹਾਜ਼ਰ ਸਨ।
ਨਗਰ ਨਿਵਾਸੀਆਂ ਵਲੋਂ ਗੁਰਦੁਆਰਾ ਚੌਕ ਦੀ ਸਫਾਈ



