ਰਾਮਪੁਰਾ ਫੂਲ, 21 ਨਵੰਬਰ( ਮਨਪ੍ਰੀਤ ਸਿੰਘ ਗਿੱਲ)- ਪਿੰਡ ਮੰਡੀ ਕਲਾਂ ਦੇ ਨੌਜਵਾਨ ਭੂਪਿੰਦਰ ਸਿੰਘ ਨੇ ਪੁਲਿਸ ਦੇ ਇਕ ਥਾਣੇਦਾਰ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਖੁਦਕੁਸੀ ਕਰਨ ਤੋਂ ਪਹਿਲਾਂ ਉਕਤ ਨੌਜਵਾਨ ਨੇ ਖੁਦਕੁਸੀ ਨੋਟ ਵਿੱਚ ਲਿਖਿਆ ਕਿ ਮੈਨੁੰ ਏ.ਐਸ.ਆਈ ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਮੌੜ ਮੰਡੀ ਇੱਕ ਕੇਸ਼ ਦੀ ਗਵਾਹੀ ਮੁਕਰਨ ਲਈ ਮੇਰੇ ਤੋਂ ਰੁਪਏ ਮੰਗਦੇ ਹਨ ਤੇ ਤੰਗ ਪ੍ਰੇਸ਼ਾਨ ਕਰਦੇ ਹਨ।ਮੇਰੀ ਮੌਤ ਲਈ ਇਹ ਦੋਵੇਂ ਵਿਅਕਤੀ ਹੀ ਜਿੰਮੇਵਾਰ ਹਨ।ਪਰਿਵਾਰਿਕ ਮੇਂਬਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਭੂਪਿੰਦਰ ਸਿੰਘ ਅਤੇ ਕੁਝ ਹੋਰਾਂ ਤੇ ਮੌੜ ਪੁਲਿਸ ਨੇ ਇੱਕ ਝੂਠਾ ਮਾਮਲਾ ਦਰਜ ਕਰ ਦਿੱਤਾ ਸੀ।ਜਿਸਦਾ ਕੇਸ਼ ਅਦਾਲਤ ਵਿੱਚ ਵਿਚਾਰ ਅਧੀਨ ਹੈ ਪਰ ਉਸ ਮਾਮਲੇ ਵਿੱਚ ਤਫਤੀਸੀ ਜਗਰੂਪ ਸਿੰਘ ਤੇ ਸਤੀਸ਼ ਕੁਮਾਰ ਗਵਾਹ ਹੈ।ਹੁਣ ਉਕਤ ਦੋਵੇਂ ਵਿਅਕਤੀ ਆਪਣੀਆਂ ਗਵਾਹੀਆਂ ਮੁਕਰਣ ਬਦਲਣ ਲਈ ਮੋਟੇ ਰੁਪਏ ਮੰਗ ਰਹੇ ਸਨ।ਜਿਸ ਨਾਲ ਉਨ੍ਹਾਂ ਦਾ ਲੜਕਾ ਦਿਮਾਗੀ ਤੌਰ ਤੇ ਕਾਫੀ ਪ੍ਰੇਸ਼ਾਨ ਸੀ।ਜਿਸ ਕਾਰਨ ਉਸ ਨੇ ਬੀਤੀ ਰਾਤ ਕੋਈ ਜਹਿਰੀਲੀ ਵਸਤੂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।ਪਰਿਵਾਰਿਕ ਮੇਂਬਰਾਂ ਅਤੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੁਲਿਸ ਆਪਣੇ ਕਰਮਚਾਰੀ ਨੂੰ ਬਚਾਉਣ ਲਈ ਲੱਗੀ ਹੋਈ ਹੈ। ਇਸ ਲਈ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਬਿਆਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਨਾ ਹੀ ਕੋਈ ਪੋਸਟ ਮਾਰਟਮ ਕਰਵਾਇਆ ਹੈ।ਉਨ੍ਹਾਂ ਮੰਗ ਕੀਤੀ ਕਿ ਜਿੰਨ੍ਹਾਂ ਚਿਰ ਦੋਸੀਆਂ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਮ੍ਰਿਤਕ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਬਾਲਿਆਂਵਾਲੀ ਦੇ ਐਸ.ਐਚ.ਓ. ਸੰਦੀਪ ਭਾਟੀ ਨੇ ਕਿਹਾ ਕਿ ਹਾਲੇ ਤੱਕ ਵਾਰਿਸਾਂ ਵਲੋਂ ਕੋਈ ਬਿਆਨ ਨਹੀਂ ਦਿੱਤੇ ਗਏ ਅਤੇ ਬਿਆਨ ਲੈਣ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਥਾਣੇਦਾਰ ਤੇ ਗਵਾਹ ਤੋਂ ਤੰਗ ਨੌਜਵਾਨ ਨੇ ਕੀਤੀ ਖੁਦਕੁਸ਼ੀ



