ਰਾਮਪੁਰਾ ਫੂਲ, 21 ਨਵੰਬਰ (ਮਨਦੀਪ ਢੀਗਰਾ)- ਸਥਾਨਕ ਮੌੜ ਰੋਡ ਉਪਰ ਸੋਮਵਾਰ ਦੇਰ ਸ਼ਾਮ ਹੋਏ ਸੜਕ ਹਾਦਸੇ ਵਿੱਚ ਮੋਟਰ ਸਾਇਕਲ ਸਵਾਰ ਇੱਕ ਔਰਤ ਅਤੇ ਬਚੇ ਸਮੇਤ ਚਾਰ ਲੋਕ ਜਖਮੀ ਹੋ ਗਏ। ਜਖਮੀਆਂ ਨੂੰ ਮਾਲਵਾ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ ਗਿਆ। ਸੰਸਥਾ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਸ਼ਾਮ ਅੱਠ ਵਜੇ ਦੇ ਕਰੀਬ ਸਿਰਸਾ ਤੋਂ ਕੋਠੇ ਮਹਾਂ ਸਿੰਘ ਵਾਲਾ ਜਾ ਰਹੇ ਮੋਟਰਸਾਇਕਲ ਨੂੰ ਇਕ ਅਵਾਰਾ ਸਾਂਡ ਨੇ ਟੱਕਰ ਮਾਰ ਦਿੱਤੀ।ਟੱਕਰ ਵਜਣ ਕਾਰਣ ਮੋਟਰਸਾਇਕਲ ਦਾ ਬੈਲੇਂਸ ਵਿਗੜ ਗਿਆ ਜਿਸ ਕਾਰਣ ਇੱਕ ਮਹਿਲਾ ਅਤੇ ਬੱਚੇ ਸਮੇਤ ਮੋਟਰਸਾਇਕਲ ਸਵਾਰ ਕੁਲਵੰਤ ਸਿੰਘ, ਉਸਦੀ ਪਤਨੀ ਕਿਰਨਾਂ ਕੌਰ, ਬਲਵਿੰਦਰ ਸਿੰਘ ਅਤੇ ਇੱਕ ਬੱਚਾ ਜਖਮੀ ਹੋ ਗਏ।ਜਖਮੀਆਂ ਨੂੰ ਮਾਲਵਾ ਵੈਲਫੇਅਰ ਸੋਸਾਇਟੀ ਦੇ ਬਲਵੀਰ ਸਿੰਘ ਬੀਰਾ, ਜਗਤਾਰ ਤਾਰੀ ਜਤਿੰਦਰਜੀਤ ਆਸ਼ੂ ਨੇ ਸੰਸਥਾ ਦੀ ਐਂਬੂਲੈਂਸ ਰਾਹੀ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ।
ਸੜਕੀ ਹਾਦਸੇ ’ਚ ਔਰਤ ਅਤੇ ਬੱਚੇ ਸਮੇਚ 4 ਜ਼ਖਮੀ



