ਰਾਮਾਂ ਮੰਡੀ, 21 ਨਵੰਬਰ (ਰਾਮਪਾਲ ਅਰੋੜਾ)-ਅੱਜ ਕੋਟਲਾ ਰਜਵਾਹਾ ਓਵਰਫਲੋ ਹੋਣ ਕਾਰਨ ਸਥਾਨਕ ਰੇਗਰ ਬਸਤੀ ਅਤੇ ਨਾਲ ਲੱਗਦੇ ਪਿੰਡ ਰਾਮਸਰਾ ਦੀਆਂ ਗਲੀਆਂ ਅਤੇ ਖੇਤਾਂ ’ਚ ਕਈ ਕਈ ਫੁੱਟ ਪਾਣੀ ਭਰਨ ਨਾਲ ਹੜ੍ਹ ਵਾਲੀ ਸਥਿਤੀ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਰਾਮਸਰਾ ਦੇ ਸਰਪੰਚ ਸੁਰਜੀਤ ਸਿੰਘ ਅਤੇ ਬਾਬਾ ਚਿੱਤ ਯੂਥ ਭਲਾਈ ਕਲੱਬ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਰਜਬਾਹੇ ਵਿੱਚ ਪਾਣੀ ਪਿੱਛੋ ਵੱਧ ਛੱਡੇ ਜਾਣ ਕਾਰਨ ਹੀ ਰਜਬਾਹਾ ਓਵਰਫਲੋ ਹੋਇਆ ਹੈ ਉਹਨਾਂ ਦੱਸਿਆ ਕਿ ਪਿੰਡ ਦੇ ਕਰੀਬ 40 ਕਿੱਲੇ ਜਮੀਨ ਜਿਸ ਵਿੱਚ ਕਿ ਕਣਕ ਬੀਜੀ ਹੋਈ ਸੀ ਪਾਣੀ ਭਰ ਗਿਆ ਤੋਂ ਇਲਾਵਾ ਪਿੰਡ ਦੀਆਂ ਗਲੀਆਂ ਵੀ ਪਾਣੀ ਨਾਲ ਭਰ ਗਈਆਂ ਅਤੇ ਪਾਣੀ ਦਾ ਵਹਾਅ ਇਤਨਾ ਜਿਆਦਾ ਤੇਜ ਹੈ ਕਿ ਪਾਣੀ ਘਰਾਂ ਵਿੱਚ ਦਾਖਲ ਹੋਣ ਦਾ ਵੀ ਖਦਸ਼ਾ ਬਣਿਆ ਹੋਇਆ ਲੋਕਾਂ ਵੱਲੋਂ ਪਾਣੀ ਨੂੰ ਘਰਾਂ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਘਰਾਂ ਅੱਗੇ ਮਿੱਟੀ ਦੇ ਬੰਨ੍ਹ ਲਾਏ ਜਾ ਰਹੇ ਹਨ ਅਤੇ ਲੋਕਾਂ ਵਿੱਚ ਪੂਰੀ ਤਰ੍ਹਾਂ ਘਬਰਾਹਟ ਬਣੀ ਹੋਈ ਹੈ ਸਰਪੰਚ ਦਾ ਇਹ ਵੀ ਕਹਿਣਾ ਹੈ ਕਿ ਪਾਣੀ ਘਟਾਉਣ ਲਈ ਪਿੱਛਲੇ ਦੋ ਦਿਨਾਂ ਤੋਂ ਨਹਿਰੀ ਐਸਡੀਓ ਅਤੇ ਐਕਸੀਅਨ ਨੂੰ ਫੋਨ ਵੀ ਕੀਤੇ ਗਏ ਸਨ ਪਰ ਉਹਨਾਂ ਨੇ ਪਾਣੀ ਘੱਟ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਇਹ ਹੀ ਸਥਿੱਤੀ ਰਾਮਾਂ ਮੰਡੀ ਵਿਖੇ ਰੇਗਰ ਬਸਤੀ ਦੀ ਵੀ ਬਣੀ ਹੋਈ ਹੈ ਜਿਸ ਵਿੱਚ ਵੀ ਪਾਣੀ ਬਹੁਤ ਤੇਜੀ ਨਾਲ ਭਰ ਰਿਹਾ ਹੈ ਬਸਤੀ ਦੇ ਲੋਕਾਂ ਨੇ ਕਿਹਾ ਕਿ ਰਜਵਾਹਾ ਰੇਲਵੇ ਲਾਈਨ ਪੁੱਲ ਤੋਂ ਓਵਰਫਲੋ ਹੋਇਆ ਹੈ ਪਹਿਲਾਂ ਪਾਣੀ ਰੇਲਵੇ ਲਾਈਨਾਂ ’ਚ ਭਰਿਆ ਸੀ ਜਿਸ ਦਾ ਨੁਕਸਾਨ ਹੋਣੋ ਬਚਾਓ ਲਈ ਰੇਲਵੇ ਵਿਭਾਗ ਨੇ ਪਾਣੀ ਬਸਤੀ ਵੱਲ ਤੋੜ ਦਿੱਤਾ ਅਤੇ ਬਸਤੀ ਵਿੱਚ ਜਿਆਦਾਤਰ ਆਬਾਦੀ ਗਰੀਬ ਲੋਕਾਂ ਦੀ ਹੋਣ ਕਾਰਨ ਕੋਈ ਵੀ ਅਧਿਕਾਰੀ ਗੱਲ ਸੁਨਣ ਨੂੰ ਤਿਆਰ ਨਹੀਂ ਨਹਿਰੀ ਵਿਭਾਗ ਵਾਲੇ ਪੁੱਲ ਕੋਲੋ ਸਿਰਫ ਕੂੜਾ ਕਰਕਟ ਪਾਸੇ ਕਰਨ ਦੀ ਡਰਾਮੇਬਾਜੀ ਕਰਕੇ ਹੀ ਚਲੇ ਗਏ। ਇਸ ਸਬੰਧ ’ਚ ਜਦ ਨਹਿਰੀ ਵਿਭਾਗ ਦੇ ਐਕਸੀਅਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਰਜਬਾਹੇ ’ਚ ਪਾਣੀ ਕਿਸਾਨਾਂ ਦੀ ਮੰਗ ਅਨੁਸਾਰ ਹੀ ਛੱਡਿਆ ਗਿਆ ਹੈ ਪਰ ਰਜਬਾਹਾ ਓਵਰਫਲੋ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਾਣੀ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੋਟਲਾ ਰਜਵਾਹਾ ਓਵਰਫਲੋ ਹੋਣ ਕਾਰਨ ਪਿੰਡ ਰਾਮਸਰਾ ਅਤੇ ਰੇਗਰ ਬਸਤੀ ਰਾਮਾਂ ’ਚ ਹੜ੍ਹ ਵਾਲੀ ਸਥਿਤੀ



