ਕਾਦੀਆਂ, 21 ਨਵੰਬਰ (ਅਬਦੁਲ ਸਲਾਮ ਤਾਰੀ)- ਐਸ ਐਸ ਬਾਜਵਾ ਸਕੂਲ ਕਾਦੀਆਂ ਵਿਖੇ ਦੋ ਰੋਜਾ ਖੇਡ ਸਮਾਰੋਹ ਸਮਾਪਤ ਹੋਇਆ। ਇਸ ਮੌਕੇ ’ਤੇ ਬਤੋਰ ਮੁਖ ਮਹਿਮਾਨ ਸਕੂਲ ਦੇ ਡਾਇਰੈਕਟਰ ਐਮ ਐਲ ਸ਼ਰਮਾਂ ਸ਼ਾਂਮਿਲ ਹੋਏ। ਇਸ ਮੌਕੇ ’ਤੇ ਗੰਗਾ ਹਾਓਸ ਪਹਿਲੇ ਸਥਾਨ ਤੇ ਰਿਹਾ। ਸਾਰੇ ਹਾਓਸਾਂ ਵਿਚੋਂ ਬੈਸਟ ਰਨਰ ਕ੍ਰਿਸ਼ਨ ਹਾਓਸ ਰਿਹਾ ।ਅੰਡਰ 19 ਲੜਕਿਆਂ ਵਿਚ ਬੈਸਟ ਐਥਲੀਟ ਮਨਜਿੰਦਰ ਸਿੰਘ ਰਿਹਾ ।ਅੰਡਰ 19 ਲੜਕੀਆਂ ਵਿਚ ਬੈਸਟ ਐਥਲੀਟ ਸੁਖਰਾਜ ਰਹੀ।ਡਰ 16 ਲੜਕਿਆਂ ਵਿਚ ਬੈਸਟ ਐਥਲੀਟ ਅਰਸ਼ਪ੍ਰੀਤ ਰਿਹਾ। ਅੰਡਰ 16 ਲੜਕੀਆਂ ਵਿਚ ਬੈਸਟ ਐਥਲੀਟ ਅਨਮੋਲ ਰਹੀ। ਅੰਡਰ 14 ਲੜਕਿਆਂ ਵਿਚ ਬੈਸਟ ਐਥਲੀਟ ਪਾਰੁਲ ਰਿਹਾ।ਅੰਡਰ 14 ਲੜਕੀਆਂ ਵਿਚ ਬੈਸਟ ਐਥਲੀਟ ਪ੍ਰਤਿਭਾ ਰਹੀ। ਇਸ ਮੌਕੇ ’ਤੇ ਸਕੂਲ ਦੇ ਡਾਇਰੈਕਟਰ ਐਮ ਐਲ ਸ਼ਰਮਾਂ (ਨੈਸ਼ਨਲ ਅਵਾਰਡੀ) ਨੇ ਕਿਹਾ ਕਿ ਖੇਡਾਂ ਸਾਡੇ ਜੀਵਨ ਵਿਚ ਬਹੁਤ ਮਹਤਵ ਰਖਦੀਆਂ ਹਨ। ਨੌਜਵਾਨਾਂ ਅਤੇ ਬਚਿਆਂ ਨੂੰ ਬਹੁਤ ਸਾਰੀ ਸਮਾਜਿਕ ਬੁਰਾਈਆਂ ਤੋਂ ਬਚਾਓਂਦੀਆਂ ਹਨ ਅਤੇ ਓਹਨਾਂ ਵਿਚ ਸਹਿਨਸ਼ੀਲਤਾ ਪੈਦਾ ਕਰਦੀਆਂ ਹਨ ।ਇਸ ਮੋਕੇ ਤੇ ਸਕੂਲ਼ ਦੇ ਪ੍ਰਿੰਸੀਪਲ ਰਾਜੀਵ ਨਰਿਆਲ ਨੇ ਬਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕੀਤਾ ਅਤੇ ਖੇਡਾਂ ਵਿਚ ਮਲਾਂ ਮਾਰਨ ਵਾਲੇ ਬਚਿਆਂ ਦੀ ਪ੍ਰਸ਼ੰਸਾ ਕੀਤੀ
ਐਸ ਐਸ ਬਾਜਵਾ ਸਕੂਲ ਵਿਚ ਖੇਡ ਸਮਾਰੋਹ ਕਰਵਾਇਆ



