Skip to content
Independent perspectives. Global stories.
BREAKING

ਸ. ਸੁਖਦੇਵ ਸਿੰਘ ਢੀਡਸਾਂ ਦਾ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਬਣਨ ’ਤੇ ਸ਼ਾਨਦਾਰ ਸਵਾਗਤ

Share this story

ਚੰਨੋ, 20 ਨਵੰਬਰ (ਇਕਬਾਲ ਬਾਲੀ)-ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋ ਪਾਰਟੀ ਦੇ ਸੀਨੀਅਰ ਆਗੂ ਮੈਬਰ ਰਾਜ ਸਭਾ ਸੁਖਦੇਵ ਸਿੰਘ ਢੀਡਸਾਂ ਨੂੰ ਦਵਾਰਾਂ ਅਕਾਲੀ ਦਲ ਦਾ ਜਰਨਲ ਸਕੱਤਰ ਨਿਯੁਕਤ ਕਰਨ ਤੋ ਬਾਅਦ ਅੱਜ ਪਹਿਲੀ ਵਾਰ ਹਲਕਾਂ ਸੰਗਰੂਰ ਦੇ ਪਿੰਡ ਚੰਨੋ-ਕਾਲਾਝਾੜ ਵਿਖੇ ਪਹੁੰਚਣ ਤੇ ਮੀਤ ਪ੍ਰਧਾਨ ਬੱਬੀ ਵੜੈਚ ਅਤੇ ਬਲਜਿੰਦਰ ਸਿੰਘ ਗੋਗੀ ਸਾਬਕਾਂ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਭਵਾਨੀਗੜ ਦੀ ਅਗਵਾਈ ਹੇਠ ਸਾਨਦਾਰ ਸਵਾਗਤ ਕੀਤਾ ਗਿਆ।ਇਸ ਸਮੇ ਸ;ਢੀਡਸਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਸਾਬਕਾਂ ਮੁੱਖ ਮੰਤਰੀ ਸ;ਪ੍ਰਕਾਸ ਸਿੰਘ ਬਾਦਲ ਅਤੇ ਸਮੁੱਚੀ ਲੀਡਰਸਿਪ ਨੇ ਸੌਪੀ ਹੈ ਇਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਦਿਆਂ ਪਾਰਟੀ ਨੂੰ ਮਜਬੂਤ ਕਰਨ ਲਈ ਹਰ ਸੰਭਵ ਯਤਨ ਕਰਦਾ ਰਹਾਗਾ। ਉਹਨਾਂ ਮੌਜੂਦਾ ਕਾਂਗਰਸ ਸਰਕਾਰ ਤੇ ਵਰਦਿਆ ਕਿਹਾ ਕਿ ਕਾਂਗਰਸ ਨੇ ਹਮੇਸਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ,ਸਾਰੇ ਵਿਕਾਸ ਕਾਰਜਾਂ ਨੂੰ ਰੋਕ ਕੇ ਸਿਰਫ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸਾਹੀ ਕਰਕੇ ਉਹਨਾਂ ਵਿਰੁੱਧ ਝੂਠੇ ਪਰਚੇ ਦਰਜ ਕਰਵਾਏ ਜਾ ਰਹੇ ਹਨ,ਉਸ ਨੂੰ ਅਕਾਲੀ ਦਲ ਕਿਸੇ ਕੀਮਤ ਤੇ ਬਰਦਾਸਤ ਨਹੀ ਕਰੇਗਾ ਇਸ ਮੌਕੇ ਬੱਬੀ ਵੜੈਚ ਮੁਣਸੀ ਵਾਲਾ, ਬਲਜਿੰਦਰ ਸਿੰਘ ਗੋਗੀ ਚੰਨੋ, ਰਜਿੰਦਰ ਸਿੰਘ ਮੁਣਸੀਵਾਲਾ, ਜਤਿੰਦਰ ਸਿੰਘ ਜੱਜ ਨੂਰਪੁਰਾਂ, ਆਰ, ਕੇ ਗੋਇਲ ਚੇਅਰਮੈਨ ਆਸਰਾ ਗਰੁੱਪ, ਬੂਟਾ ਖਾਨ ਸਰਪੰਚ ਬਾਲਦ ਕਲਾ, ਅਮਰ ਸਿੰਘ ਸਰਪੰਚ ਭਰਾਜ, ਗੁਰਧਿਆਨ ਸਿੰਘ ਪੰਚ, ਸੋਮਾ ਰਾਮ ਪੰਚ, ਜਗਦੀਪ ਦੀਪੀ, ਹਰਦੇਵ ਸਿੰਘ ਪੰਚ, ਤਰਲੋਕ ਸਿੰਘ ਪੰਚ, ਕਰਨੈਲ ਸਿੰਘ ਕਾਲਾਝਾੜ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।

WRITTEN BY