ਕਾਦੀਆਂ, 20 ਨਵੰਬਰ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)- ਕਾਦੀਆਂ ਦੇ ਮੁਹਲਾ ਸੰਤਨਗਰ ਵਿਚ ਮਹਾਂਮਾਈ ਦਾ ਜਾਗਰਣ ਕਰਵਾਇਆ ਗਿਆ । ਜਿਥੇ ਭਗਤਾਂ ਵਲੋਂ ਮਹਾਂਮਾਈ ਦੀ ਭੇਟਾਂ ਨਾਲ ਲੋਕ ਝੂਮ ਓਠੇ । ਇਸ ਮੋਕੇ ਛੋਟੇ ਛੋਟੇ ਬਚਿਆਂ ਨੇ ਰਾਧਾ ਕ੍ਰਿਸ਼ਣ ਦੀਆਂ ਝਾਂਕੀਆਂ ਪੇਸ਼ ਕੀਤੀਆਂ ਜੋ ਕਿ ਲੋਕਾਂ ਦੀ ਖਿਚ ਦਾ ਕੇਂਦਰ ਬਣੀਆਂ । ਮਹਾਂਮਾਈ ਦੀ ਪ੍ਰਚੰਡ ਜਯੋਤੀ ਜਵਾਲਾ ਜੀ ਤੋਂ ਲਿਆਂਈ ਗਈ ਸੀ । ਮਹਾਂਮਾਈ ਦੇ ਭਜਨਾਂ ਤੇ ਸ਼ਰਧਾਲੂ ਝੂਮਣ ਤੇ ਮਜਬੂਰ ਹੋ ਗਏ । ਇਸ ਮੋਕੇ ਮਹਾਂਮਾਈ ਦਾ ਅਤੁਟ ਲੰਗਰ ਵੀ ਵਰਤਾਇਆ ਗਿਆ ਇਸ ਮੋਕੇ ਹੋਰਨਾਂ ਤੋਂ ਇਲਾਵਾ ਸਮ੍ਰਿਤੀ , ਕ੍ਰਿਸ਼ ,ਰੀਤੂ ਚੋਹਾਨ , ਸ਼ੀਤਲ ਨੀਲਮ , ਜਯੋਤੀ , ਬਾਲਾ ਵਿਜੇ ਕੁਮਾਰ ਸੰਦੀਪ ਸੂਰੀ ਆਦਿ ਇਸ ਮੋਕੇ ਵਿਸ਼ੇਸ਼ ਤੋਰ ਤੇ ਹਾਜਰ ਸੀ ।
ਰਾਧਾ ਕ੍ਰਿਸ਼ਣ ਦੀ ਝਾਂਕੀਆਂ ਜਾਗਰਣ ’ਚ ਬਣੀਆਂ ਖਿਚ ਦਾ ਕੇਂਦਰ



