ਵਾਸ਼ਿੰਗਟਨ ਡੀ.ਸੀ. 20 ਨਵੰਬਰ-ਸਿੱਖ ਪੰਥ ਦੀ ਤਰਫੋਂ ਅਦਾਲਤਾਂ ਵਿੱਚ ਅਹਿਮ ਕੇਸਾਂ ਦੀ ਪੈਰਵਾਈ ਕਰਨ ਵਾਲੇ, ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਉ¤ੰਘਾ ਯੋਗਦਾਨ ਪਾਉਣ ਵਾਲੇ ਸ. ਜਸਪ੍ਰੀਤ ਸਿੰਘ ਅਟਾਰਨੀ ਯੂ.ਐਸ.ਏ. ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਸ. ਜਸਪ੍ਰੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਖਿਲਾਫ਼ ਸਿੱਖ ਫਾਰ ਜਸਟਿਸ ਵੱਲੋਂ ਕੀਤੇ ਝੂਠੇ ਕੇਸ ਨੂੰ ਸਫਲਤਾ ਨਾਲ ਜਿੱਤਿਆ ਸੀ। ਇਸ ਅਹਿਮ ਯੋਗਦਾਨ ਲਈ ਸ਼ੋਮਣੀ ਅਕਾਲੀ ਦਲ ਅਮਰੀਕਾ ਦੀ ਵਾਸ਼ਿੰਗਟਨ ਮੈਟਰੋਪੁਲਿਟਨ ਇਕਾਈ ਵੱਲੋਂ ਵਿਸ਼ੇਸ਼ ਸਮਾਗਮ ਦੌਰਾਨ ਉਨਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ। ਸਮਾਗਮ ਵਿੱਚ ਸ਼ਾਮਲ ਆਗੂਆਂ ਨੇ ਸ. ਜਸਪ੍ਰੀਤ ਸਿੰਘ ਅਟਾਰਨੀ ਵੱਲੋਂ ਗਾਏ ਸੁਪਰਹਿੱਟ ਧਾਰਮਿਕ ਗੀਤ ‘ਗੁਰੂ ਗੋਬਿੰਦ ਸਿੰਘ ਜੀ ਪੱਤ ਰੱਖਿਓ ਮੇਰੀ’ ਦੀ ਸ਼ਲਾਘਾ ਕੀਤੀ । ਉਨਾਂ ਵੱਲੋਂ ਇਸ ਗੀਤ ਰਾਹੀਂ ਪੰਥ ਖਾਲਸਾ ਦੇ ਝੰਡੇ ਬੁਲੰਦ ਕਰਨ ਤੇ ਵਧਾਈ ਦਿੱਤੀ। ਸਮਾਗਮ ਵਿੱਚ ਬੋਲਦਿਆਂ ਸ. ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਸ. ਜਸਪ੍ਰੀਤ ਸਿੰਘ ਸਾਡੀ ਕੌਮ ਦੇ ਅਜਿਹੇ ਜਰਨੈਲ ਹਨ ਜਿਨਾਂ ਨੇ ਮੁਫ਼ਤ ਕੇਸ ਲੜ ਕੇ ਪੰਥ ਦਾ ਨਾਮ ਰੌਸ਼ਨ ਕੀਤਾ ਉਹ ਇਸ ਤਰਾਂ ਦੇ ਮੈਡਲਾਂ ਦੇ ਅਸਲ ਹੱਕਦਾਰ ਹਨ। ਸਮਾਗਮ ਦਾ ਪ੍ਰਬੰਧ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਚੀਫ ਸਪੋਕਸਮੈਨ ਸ. ਸਤਪਾਲ ਸਿੰਘ ਬਰਾੜ ਦੀ ਸਮੁੱਚੀ ਟੀਮ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਸ. ਹਰਜੀਤ ਸਿੰਘ ਵੱਲੋਂ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ਗਈ ਸ. ਜਸਪ੍ਰੀਤ ਸਿੰਘ ਅਟਾਰਨੀ ਨੇ ਇਸ ਮੌਕੇ ਕਿਹਾ ਕਿ ਉਹ ਹਮੇਸ਼ਾ ਸੱਚ ਨਾਲ ਖੜੇ ਹਨ ਅਤੇ ਹਰ ਥਾਂ ਜਿੱਥੇ ਵੀ ਧੱਕਾ ਹੋਵੇਗਾ ਉਥੇ ਉਹ ਚੱਟਾਨ ਵਾਂਗ ਖੜਨਗੇ। ਉਨਾਂ ਨੇ ਪੰਜਾਬ ਪੁਲਿਸ ਵੱਲੋਂ ਪ੍ਰਵਾਸੀਆਂ ਸਿੱਖ ਨੌਜਵਾਨਾਂ ’ਤੇ ਝੂਠੇ ਕੇਸ ਬਣਾਕੇ ਤਸ਼ੱਦਦ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ । ਉਨਾਂ ਕਿਹਾ ਕਿ ਪੁਲਿਸ ਮੁੜ ਸਿੱਖਾਂ ਨੂੰ ਤੰਗ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਪੁਲਿਸ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰੇ ਨਾ ਕਿ ਤਸ਼ੱਦਦ ਅਖਤਿਆਰ ਕਰਕੇ ਹਿਊਮਨ ਰਾਈਟਸ ਨੂੰ ਚੈਲੰਜ ਕਰਨ। ਸਮੁੱਚੇ ਤੌਰ ਤੇ ਸਾਂਝੇ ਤੌਰ ਤੇ ਉਘੀਅ੍ਯਾਂ ਸ਼ਖਸੀਅਤਾਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀਆਂ ਤੋਂ ਇਲਾਵਾ ਇਸ ਤਰਾਂ ਅਕਾਲੀ ਦਲ ਦੇ ਸਮਾਗਮ ਦੀ ਰੌਣਕ ਵਧਾਈ ਜੋ ਕਾਬਿਲੇ ਤਾਰੀਫ ਸੀ।
ਜਸਪ੍ਰੀਤ ਸਿੰਘ ਅਟਾਰਨੀ ਗੋਲਡ ਮੈਡਲ ਨਾਲ ਸਨਮਾਨਿਤ


