Skip to content
Independent perspectives. Global stories.
BREAKING

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਮਨਜੀਤ ਸਿੰਘ ਜੀ.ਕੇ. ਦਾ ਸਨਮਾਨ

Share this story

‘ਸਚ ਦੀ ਦੀਵਾਰ‘ ਇਤਿਹਾਸਕ ਯਾਦਗਾਰ 1984 ਸਥਾਪਤ ਕਰਨ ਦੀ ਸ਼ਲਾਘਾ

ਵਾਸ਼ਿੰਗਟਨ ਡੀ.ਸੀ., 20 ਨਵੰਬਰ– ਸ਼੍ਰੋਮਣੀ ਅਕਾਲੀ ਦਲ ਅਤੇ ਮੈਟਰੋਪੁਲਿਟਨ ਏਰੀਏ ਦੀਆਂ ਸਾਂਝੀਆ ਸੰਗਤਾਂ ਵਲੋਂ ਸ. ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਨਮਾਨ ਉਨ੍ਹਾਂ ਵਲੋਂ ਦਿਲੀ ਵਿਖੇ 1984 ਨਸਲਕੁਸ਼ੀ ਦੀ ਯਾਦਗਾਰ ‘ਸਚ ਦੀ ਦੀਵਾਰ‘ ਸਥਾਪਤ ਕਰਨ ਤੇ ਦਿਤਾ ਗਿਆ।ਜ਼ਿਕਰਯੋਗ ਹੈ ਕਿ ਡਾ. ਸੁਰਿੰਦਰ ਸਿੰਘ ਗਿਲ ਵਲੋਂ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ। ਉਪਰੰਤ ਪਾਰਟੀ ਦੇ ਅਹੁਦੇਦਾਰਾਂ ਵਲੋਂ ਦੋ-ਦੋ ਮਿੰਟ ਮਨਜੀਤ ਸਿੰਘ ਜੀ. ਕੇ. ਦੀ ਸ਼ਾਨ ਵਿਚ ਬਾਖੂਬ ਸ਼ਬਦਾਂ ਨਾਲ ਮਾਣ ਕੀਤਾ ਜਿਸ ਵਿਚ ਸ. ਪ੍ਰਤਾਪ ਸਿੰਘ ਗਿਲ, ਕੁਲਦੀਪ ਸ. ਸਲਾ, ਸ. ਲਖਵਿੰਦਰ ਸਿੰਘ ਤਖਰ, ਸ. ਹਰਭਜਨ ਸਿੰਘ ਚਹਿਲ, ਸ. ਜੀ. ਐਸ. ਕੰਗ, ਸ. ਸਤਿੰਦਰ ਸਿੰਘ, ਸ. ਹਰਬੰਸ ਸਿੰਘ ਸੰਧੂ, ਸ. ਦਵਿੰਦਰ ਸਿੰਘ ਅਤੇ ਸ. ਜਸਪ੍ਰੀਤ ਸਿੰਘ ਅਟਾਰਨੀ ਉਚੇਚੇ ਤੌਰ ਤੇ ਸ਼ਾਮਲ ਹੋਏ।ਸ. ਸਤਪਾਲ ਸਿੰਘ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਅਤੇ ਕਾਰਗੁਜ਼ਾਰੀ ਤੇ ਚਾਨਣਾ ਪਾਉਂਦੇ ਕਿਹਾ ਕਿ ਅਜ ਦੇ ਸਮਾਗਮ ਵਿਚ ਸਾਰੀਆਂ ਪਾਰਟੀਆਂ ਦੀ ਸ਼ਮੂਲੀਅਤ ਮਨਜੀਤ ਸਿੰਘ ਜੀ. ਕੇ. ਦੀ ਸ਼ਾਨ ਵਿਚ ਇਕਜੁਟਤਾ ਦਾ ਸਬੂਤ ਦਿਤਾ। ਮਨਜੀਤ ਸਿੰਘ ਜੀ. ਕੇ. ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਾਪਤੀਆ ਦੀ ਗਿਣਤੀ ਕਰਨ ਲਗੀਏ ਤਾਂ ਚਾਰ ਘੰਟੇ ਲਗ ਜਾਣਗੇ, ਪਰ ਜੋ ਇਤਿਹਾਸਕ ਯਾਦਗਾਰ ਸਥਾਪਤ ਕਰਕੇ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸ ਸਿਰਜਿਆ ਹੈ ਜਿਸ ਲਈ ਹਾਜ਼ਰੀਨ ਧੰਨਵਾਦ ਦੇ ਪਾਤਰ ਹਨ। ਸਟੇਜ ਦੀ ਸੇਵਾ ਹਰਜੀਤ ਸਿੰਘ ਚੰਦਨ ਵੱਲੋਂ ਨਿਭਾਈ ਗਈ।

WRITTEN BY