Skip to content
Independent perspectives. Global stories.
BREAKING

ਸੇਂਟ ਬਚਨਪੁਰੀ ਸਕੂਲ ਵਿਖੇ ‘ਜੂਨੀਅਰ ਸਕੂਲ ਓਲੰਪਿਕਸ’

Share this story

ਬਰਨਾਲਾ, 20 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਸੇਂਟ ਬਚਨਪੁਰੀ ਇੰਟਰਨੇਸ਼ਨਲ (ਆਈ. ਸੀ. ਐਸ. ਸੀ ਪੈਟਰਨ) ਸਕੂਲ ਪੱਖੋ ਕਲਾਂ ਦੀ ਮਨੇਜਿੰਗ ਕਮੇਟੀ ਦੇ ਪ੍ਰਧਾਨ ਬਾਬਾ ਚਰਨਪੁਰੀ ਜੀ, ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਬਿੰਦੀ, ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਅਗਵਾਈ ਹੇਠ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਬੱਚੇ ਸਿਹਤ ਵਜੋਂ ਵੀ ਰਿਸ਼ਟ ਪੁਸ਼ਟ ਰਹਿਣ। ਸਕੂਲ ਵੱਲੋਂ ਛੋਟੇ ਨਰਸਰੀ ਅਤੇ ਕੇ. ਜੀ ਕਲਾਸ ਦੇ ਬੱਚਿਆਂ ਲਈ ਜੂਨੀਅਰ ਸਕੂਲ ਉਲੰਪਿਕਸੂ ਆਯੋਜਿਤ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਦੀ ਸਿੰਪਲ ਰੇਸ, ਕਰੋਲਿੰਗ ਰੇਸ, ਫਰੋਗ ਰੇਸ, ਹਰਡਲ ਰੇਸ, ਬੋਲ ਗੈਦਰਿੰਗ ਰੇਸ ਆਦਿ ਕਰਵਾਈ ਗਈ। ਬੱਚਿਆਂ ਨੇ ਖੇਡਾਂ ਵਿੱਚ ਬਹੁਤ ਵਧਿਆ ਪ੍ਰਦਰਸ਼ਨ ਕੀਤਾ ਅਤੇ ਬੜੇ ਉਤਸ਼ਾਹ ਨਾਲ ਇਸ ਆਯੋਜਨ ਵਿੱਚ ਭਾਗ ਲਿਆ। ਆਯੋਜਨ ਦੇ ਅੰਤ ਵਿੱਚ ਬੱਚਿਆਂ ਦੀਆਂ ਪੁਜੀਸ਼ਨਾਂ ਕੱਢੀਆਂ ਗਈਆਂ ਅਤੇ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ।
ਅੰਤ ਵਿੱਚ ਡਾਇਰੈਕਟਰ ਸੁਰਭੀ ਅਰੋੜਾ ਜੀ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕਰਦੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧਆਂ ਸਕੂਲ ਵਿੱਚ ਕਰਵਾਉਣ ਨਾਲ ਬੱਚਿਆਂ ਵਿੱਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਖੇਡਾਂ ਨਾਲ ਬੱਚਿਆਂ ਦਾ ਸਰੀਰ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ।

WRITTEN BY