ਫਗਵਾੜਾ, 18 ਨਵੰਬਰ (ਪਰਵਿੰਦਰ ਜੀਤ ਸਿੰਘ)- ਪੁਲਿਸ ਨੇ ਬੀਤੇ ਦਿਨ ਸ਼ਹਿਰ ਅੰਦਰ ਚੋਰੀ ਅਤੇ ਲੁਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਗਰੋਹਾਂ ਦੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸ.ਪੀ. ਫਗਵਾੜਾ ਪਰਮਿੰਦਰ ਸਿੰਗ ਭੰਡਾਲ ਨੇ ਦਸਿਆ ਕਿ ਏ.ਐਸ.ਆਈ ਗੁਰਦੀਪ ਸਿੰਘ ਅਧਾਰਿਤ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਪਟੇਲ ਨਗਰ ਤੋਂ ਗੁਪਤ ਸੂਚਨਾ ਦੇ ਅਧਾਰ ਤੇ ਸੰਦੀਪ ਕੁਮਾਰ ਉਰਫ ਕਾਲੂ, ਸੰਜੀਵ ਕੁਮਾਰ ਉਰਫ ਤਿਵਾੜੀ ਵਾਸੀ ਬਾਬਾ ਗਧੀਆਂ ਫਗਵਾੜਾ, ਅਜੈ ਗਰੋਵਰ ਵਾਸੀ ਖਲਵਾੜਾ ਗੇਟ ਬੇਦੀਆਂ ਮੁਹਲਾ ਫਗਵਾੜਾ, ਸਲੀਮ ਉਰਫ ਘੜਿਚ, ਸਤਿੰਦਰ ਸਿੰਘ ਉਰਫ ਸੰਨੀ ਝਟਕਈਆਂ ਚੌਂਕ ਫਗਵਾੜਾ ਵਿਅਕਤੀ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ ਅਤੇ ਲੁਟਾ-ਖੋਹਾਂ ਕਰਨ ਦੇ ਆਦੀ ਸਨ। ਜਿਨ੍ਹਾਂ ‘ਚ 3 ਪੁਲਿਸ ਨੂੰ ਦੇਖ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ ਅਤੇ ਸੰਦੀਪ ਕੁਮਾਰ ਅਤੇ ਅਜੈ ਨੂੰ ਪੁਲਿਸ ਨੇ ਕਾਬੂ ਕਰਨ ‘ਚ ਸਫਲਤਾ ਹਾਸਿਲ ਕੀਤੀ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਭਗੋੜੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਕਾਬੂ ਕੀਤੇ ਦੋਸ਼ੀਆਂ ਤੋਂ 500 ਗ੍ਰਾਮ ਨਸ਼ੀਲਾ ਪਾਉਡਰ, 10 ਤੋਲੇ ਸੋਨਾ, 3 ਮੋਬਾਇਲ, 5 ਮੋਟਰ ਸਾਈਕਲ, 1 ਕਮਾਨੀਦਾਰ ਚਾਕੂ, 1 ਖਿਡੌਣਾ ਪਿਸਟਲ ਤੇ 4600 ਰੁਪਏ ਨਗਦ ਬਰਾਮਦ ਕੀਤੇ ਗਏ ਹਨ। ਇਨਾਂ ਦੋਸ਼ੀਆਂ ਨੂੰ ਪੁਲਿਸ ਨੇ ਰਿਮਾਂਡ ਹਾਸਲ ਕਰ ਅਗਲੇਰੀ ਪੁਛਗਿਛ ਕੀਤੀ ਜਾ ਰਹੀ ਹੈ। ਇਕ ਹੋਰ ਮਾਮਲੇ ਵਿਚ ਲਵਲੀ ਯੂਨੀਵਰਸਿਟੀ ਦੇ ਫਾਈਨਲ ਯੀਅਰ ਦੇ ਸਿਵਲ ਇਨਜਨੀਅਰ ਸਟੂਡੈਂਟ ਏਡੀਅਨ ਵਾਸੀ ਛਤੀਸਗੜ ਅਤੇ ਉਸ ਦੇ ਸਾਥੀ ਅਮਨ ਨੂੰ ਦੋ ਲੈਪਟਾਪ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਚਾਰ ਚੋਰਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।
ਫਗਵਾੜਾ ਪੁਲਿਸ ਵੱਲੋਂ ਦੋ ਚੋਰ ਗਰੋਹਾਂ ਦੇ 4 ਮੈਂਬਰ ਕਾਬੂ



