ਬੋਹਾ, 15 ਨਵੰਬਰ (ਸੰਤੋਖ ਸਾਗਰ)-ਊਰਜਾ ਸੰਭਾਲ ਤਹਿਤ 14 ਨਵੰਬਰ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਮਾਡਲ ਸੀ. ਸੈ. ਸਕੂਲ ਦਾਤੇਵਾਸ (ਮਾਨਸਾ) ਵਿਖੇ ਰੈਲੀ ਦਾ ਅਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਸਕੂਲ ਪ੍ਰਿੰਸੀਪਲ ਵਰਿੰਦਰ ਸਿੰਘ ਅਤੇ ਮੈਡਮ ਵੰਦਨਾ ਨੇ ਬੱਚਿਆਂ ਨੂੰ ਊਰਜਾ ਦੇ ਵੱਖ-ਵੱਖ ਸੋਮੇ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ ਆਦਿ ਦੀ ਸੰਭਾਲ ਅਤੇ ਮਹੱਤਤਾ ਬਾਰੇ ਦੱਸਿਆ। ਉਨਾਂ ਦੱਸਿਆ ਕਿ ਊਰਜਾ ਦੇ ਮੁੱਕਣ ਵਾਲੇ ਅਜਿਹੇ ਸੋਮਿਆਂ ਦੀ ਅਸੀਂ ਕਿਸ ਤਰ੍ਹਾਂ ਵਰਤੋਂ ਅਤੇ ਸੰਭਾਲ ਕਰ ਸਕਦੇ ਹਾਂ। ਰੈਲੀ ਦੌਰਾਨ ਬੱਚਿਆ ਨੇ ਪਿੰਡ ’ਚ ਜਾ ਕੇ ਆਪਣੇ ਸਲੋਗਨਾ ਰਾਹੀਂ ਰਾਹਗੀਰਾਂ ਨੂੰ ਅਤੇ ਪਿੰਡ ਵਾਸੀਆਂ ਨੂੰ ਜਾਗ੍ਰਿਤ ਕੀਤਾ। ਇਸ ਰੈਲੀ ਦੀ ਅਗਵਾਈ ਪ੍ਰਿੰਸੀਪਲ ਵਰਿੰਦਰ ਸਿੰਘ, ਵੰਦਨਾ, ਮੇਘਨਾ, ਤਲਵਿੰਦਰ ਕੌਰ, ਅਮਰਜੀਤ ਕੌਰ, ਸਵਿਤਾਰਾਣੀ, ਸਚਿਨ ਕੁਮਾਰ, ਤੁਲਸੀ ਦਾਸ ਬੋਹਾ, ਅਮਨਦੀਪ ਕੁਮਾਰ ਆਦਿ ਨੇ ਕੀਤੀ।
ਸਮੂਹ ਸਕੂਲ ਵਿੱਦਿਆਰਥੀਆਂ ਨੇ ਅਪਣੇ ਅਧਿਆਪਕਾਂ ਦਾ ਧੰਨਵਾਦ ਕੀਤਾ ਜੋ ਕਿ ਪੜਾਈ ਦੇ ਨਾਲ ਨਾਲ ਸਹਿਪਾਠੀ ਕਿਰਿਆਵਾਂ ਕਰਵਾਕੇ ਸਾਨੂੰ ਸਮਾਜਕਿ ਗਿਆਨ ਮੁਹਇਆ ਕਰਵਾ ਰਹੇ ਹਨ।
ਸਰਕਾਰੀ ਮਾਡਲ ਸੀਨੀ. ਸੈਕੰ. ਸਕੂਲ ਦਾਤੇਵਾਸ ਵਿਖੇ ਊਰਜਾ ਸੰਭਾਲ ਸਬੰਧੀ ਜਾਗਰੂਕਤਾ ਰੈਲੀ



