ਭਾਈ ਰੂਪਾ, 15 ਨਵੰਬਰ (ਜਜਵੀਰ ਜਲਾਲ)- ਪਿੰਡ ਦਿਆਲਪੁਰਾ ਭਾਈਕਾ ਦੇ ਸਾਬਕਾ ਸਰਪੰਚ ਅਤੇ ਸੀਨੀਅਰ ਅਕਾਲੀ ਆਗੂ ਦਰਸ਼ਨ ਸਿੰਘ ਸੰਧੂ ਦੀ ਪਿਛਲੇ ਦਿਨੀ ਹੋਈ ਮੌਤ ਤੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਜ਼ਿਲ੍ਹਾਂ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ,ਜਥੇਦਾਰ ਚਤਰ ਸਿੰਘ ਗੁੱਡ,ਬਲਦੇਵ ਦਾਸ ਸੈਕਟਰੀ, ਗੁਰਮੀਤ ਸਿੰਘ ਚੇਅਰਮੈਨ ਸਲਾਬਤਪੁਰਾ, ਸਰਪੰਚ ਪ੍ਰਮਿੰਦਰ ਸਿੰਘ ਗੌਸਪੁਰਾ, ਕਰਮਜੀਤ ਸਿੰਘ ਕਾਂਗੜ, ਸਰਪੰਚ ਜਗਦੀਸ ਸਿੰਘ ਪੱਪੂ,ਪ੍ਰੀਤਮ ਸਿੰਘ ਪੰਚ, ਗੁਰਬਚਨ ਸਿੰਘ ਕਲੇਰ, ਗੁਲਾਬ ਚੰਦ ਸਿੰਗਲਾ, ਆਦਿ ਨੇ ਉਨ੍ਹਾਂ ਦੇ ਸਪੁੱਤਰ ਜਗਸੀਰ ਸਿੰਘ ਸੰਧੂ ਤੇ ਲਖਵੀਰ ਸਿੰਘ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਦਰਸ਼ਨ ਸਿੰਘ ਸੰਧੂ ਸਾਬਕਾ ਸਰਪੰਚ ਦਿਆਲਪੁਰਾ ਭਾਈਕਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ



