ਮੋਰਿੰਡਾ, 15 ਨਵੰਬਰ (ਹਰਜਿੰਦਰ ਸਿੰਘ ਛਿੱਬਰ)- ਸੜ੍ਹਕਾਂ ’ਤੇ ਘੁੰਮਦੇ ਲਾਵਾਰਿਸ ਅਵਾਰਾ ਪਸ਼ੂਆਂ ਕਾਰਨ ਰੌਜ਼ਾਨਾ ਹੀ ਸੈਕੜ੍ਹੇ ਲੋਕ ਜਾਂ ਤਾਂ ਮੋਤ ਦੇ ਮੂੰਹ ਵਿੱਚ ਜਾ ਪੈਂਦੇ ਹਨ ਜਾਂ ਗੰਭੀਰ ਰੂਪ ’ਚ ਜਖ਼ਮੀ ਹੋ ਕੇ ਨਕਾਰਾ ਹੋ ਜਾਂਦੇ ਹਨ। ਪ੍ਰੰਤੂ ਸਰਕਾਰਾਂ ਵੱਲੋਂ ਸੜ੍ਹਕਾਂ ’ਤੇ ਅਵਾਰਾ ਘੁੰਮਦੇ ਪਸ਼ੂਆਂ ਦਾ ਕੋਈ ਵੀ ਸਥਾਈ ਹੱਲ੍ਹ ਨਹੀ ਕੀਤਾ ਜਾ ਰਿਹਾ। ਅਜਿਹਾ ਹੀ ਮਾਮਲਾ ਉਸ ਸਮੇਂ ਪ੍ਰਕਾਸ਼ ’ਚ ਆਇਆ ਜਦੋਂ ਨਜਦੀਕੀ ਪਿੰਡ ਰਤਨਗੜ੍ਹ ਵਿਖੇ ਇੱਕ ਅਵਾਰਾ ਸਾਨ੍ਹ ਵੱਲੋ ਇੱਕ ਵਿਅਕਤੀ ਨੂੰ ਉਸ ਸਮੇਂ ਗੰਭੀਰ ਜਖ਼ਮੀ ਕਰ ਦਿੱਤਾ ਜਦੋਂ ਉਹ ਰਾਤ ਸਮੇਂ ਅਪਣੇ ਘਰ ਤੋਂ ਸੈਰ ਕਰਨ ਲਈ ਘਰੋ ਲਿਕਲਿਆ। ਘਟਨਾ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ਼ ਜਖ਼ਮੀ ਨਿਰਮਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਰਤਨਗੜ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਘਰ ਤੋਂ ਸੈਰ ਲਈ ਨਿਕਲਿਆ ਤਾਂ ਇੱਕ ਅਵਾਰਾ ਸਾਨ੍ਹ ਨੇ ਉਸ ਉੱਤੇ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜਖ਼ਮੀ ਹੋ ਗਿਆ। ਉਸਦੇ ਪਰਿਵਾਰ ਮੈਂਬਰਾਂ ਵੱਲੋ ਉਸਨੂੰ ਇਲਾਜ ਲਈ ਮੋਰਿੰਡਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋ ਉਸਦੇ ਪੱਟ ’ਤੇ 35 ਦੇ ਕਰੀਬ ਟਾਂਕੇ ਲਗਾਏ। ਇਸ ਮੋਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ, ਸਹਿਕਾਰੀ ਬੈਂਕ ਰਤਨਗੜ੍ਹ ਦੇ ਪ੍ਰਧਾਨ ਪਰਮਜੀਤ ਸਿੰਘ ਖੱਟੜਾ, ਨੰਬਰਦਾਰ ਗੁਰਿੰਦਰ ਸਿੰਘ ਖੱਟੜਾ, ਤਰਸੇਮ ਸਿੰਘ, ਕਿਸਾਨ ਆਗੂ ਹਰਚੰਦ ਸਿੰਘ ਰਤਨਗੜ ਅਤੇ ਕਿਸਾਨ ਆਗੂ ਸੰਤੋਖ ਸਿੰਘ ਕਲਹੇੜੀ ਆਦਿ ਨੇ ਜਿਲ੍ਹਾ ਪ੍ਰਸ਼ਾਸਨ ਤੋ ਜ਼ੋਰਦਾਰ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦਾ ਸਥਾਈ ਹੱਲ੍ਹ ਕਰਕੇ ਆਮ ਲੋਕਾਂ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਨਿਜ਼ਾਤ ਦੁਆਈ ਜਾਵੇ। ਉਪਰੋਤਕਾਂ ਨੇ ਪੀੜ੍ਹਤ ਵਿਅਕਤੀ ਨੂੰ ਯੋਗ ਮੁਆਵਜਾ ਦਿੱਤੇ ਜਾਣ ਦੀ ਮੰਗ ਵੀ ਪ੍ਰਸ਼ਾਸ਼ਨ ਤੋਂ ਕੀਤੀ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਰ ਪਰਿਵਾਰ ਵੱਲੋ ਅਵਾਰਾ ਪਸੂਆਂ ਦੀ ਦੇਖਭਾਲ ਲਈ ਗਊਸੈੱਸ ਦੇ ਨਾਂਅ ’ਤੇ ਟੈਕਸ ਦਿੱਤਾ ਜਾਂਦਾ ਹੈ ਇਸ ਲਈ ਪੰਜਾਬ ਸਰਕਾਰ ਦਾ ਫਰਜ਼ ਹੈ ਕਿ ਉਹ ਅਵਾਰਾ ਪਸ਼ੂਆਂ ਦੀ ਲਪੇਟ ’ਚ ਆਉਣ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਦਾ ਮੁਆਵਜਾ ਦੇਵੇ।
ਅਵਾਰਾ ਸਾਨ੍ਹ ਦੇ ਹਮਲੇ ’ਚ ਵਿਅਕਤੀ ਗੰਭੀਰ ਜ਼ਖ਼ਮੀ



