ਜਲਾਲਾਬਾਦ, 14 ਨਵੰਬਰ (ਸੰਦੀਪ ਮਹੰਤ/ਬੱਬੂ ਧਮੀਜਾ ਮੰਡੀ ਘੁਬਾਇਆ ਨਜਦੀਕ ਪੈਂਦੇ ਹੀਰੇ ਵਾਲਾ ਲਿੰਕ ਮਾਰਗ ਤੇ ਬੀਤੀ ਦੁਪਿਹਰ ਖੇਤਾਂ ਵਿੱਚ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਅਤੇ ਸੜਕ ਤੇ ਫੈਲੇ ਧੂੰਏ ਦੇ ਕਾਰਣ ਬਲਦੇ ਖੇਤਾਂ ਵਿੱਚ ਜਾ ਵੜ੍ਹੀ। ਹਾਲਾਂਕਿ ਜਲਦੀ ਹੀ ਡਰਾਇਵਰ ਦੀ ਸੂਝਬੂਝ ਨਾਲ ਬੱਚਿਆਂ ਨੂੰ ਹੇਠਾਂ ਉਤਾਰ ਕੇ ਸੁਰੱਖਿਆ ਬਾਹਰ ਕੱਢ ਲਿਆ ਗਿਆ। ਜਾਨਕਾਰੀ ਅਨੁਸਾਰ ਬੀਤੀ ਬਾਅਦ ਦੁਪਿਹਰ ਸਕੂਲ ਛੁੱਟੀ ਸਮੇਂ ਤੋਂ ਬਾਅਦ ਡਿਪਸ ਸਕੂਲ ਦੀ ਵੈਨ ਕਰੀਬ 50 ਬੱਚਿਆਂ ਨੂੰ ਲੈ ਕੇ ਵੱਖ-ਵੱਖ ਪਿੰਡਾਂ ਵੱਲ ਜਾ ਰਹੀ ਸੀ ਜਿਵੇਂ ਹੀ ਸਕੂਲ ਵੈਨ ਢਾਣੀ ਹੀਰੇ ਵਾਲਾ ਨੇੜੇ ਪਹੁੰਚੀ ਤਾਂ ਉਥੇ ਖੇਤਾਂ ਵਿੱਚ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਦੇ ਕਾਰਣ ਉਠੇ ਧੂੰਏ ਦੇ ਚਲਦਿਆਂ ਬੇਕਾਬੂ ਹੋਈ ਸਕੂਲ ਵੈਨ ਖੇਤਾਂ ਵਿੱਚ ਦਾ ਵੜ੍ਹੀ। ਹਾਲਾਂਕਿ ਉਥੇ ਅੱਗ ਬੁੱਝ ਚੁੱਕੀ ਸੀ ਪਰ ਫਿਰ ਵੀ ਇੱਕ ਬਹੁਤ ਵੱਡਾ ਹਾਦਸਾ ਟਲ ਗਿਆ। ਡਰਾਇਵਰ ਅਤੇ ਆਸ-ਪਾਸ ਲੋਕਾਂ ਨੇ ਜਲਦੀ ਹੀ ਸਕੂਲ ਵੈਨ ਵਿੱਚ ਸਵਾਰ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਘਰਾਂ ਵਿੱਚ ਭੇਜਿਆ ਗਿਆ। ਇਸ ਘਟਨਾ ਦਾ ਖੁਲਾਸਾ ਮੌਕੇ ਤੇ ਮੌਜੂਦ ਇੱਕ ਵਿਅਕਤੀ ਵਲੇੋਂ ਘਟਨਾ ਵਾਲੀ ਜਗ੍ਹਾਂ ਤੇ ਬਣਾਈ ਗਈ ਵੀਡਿਓ ਤੋ ਹੋਇਆ ਹੈ ਅਤੇ ਇਹ ਘਟਨਾ ਸੋਮਵਾਰ ਬਾਅਦ ਦੁਪਿਹਰ ਦੀ ਹੈ।
ਧੂੰਏ ਕਾਰਣ ਬੇਕਾਬੂ ਸਕੂਲ ਵੈਨ ਪਰਾਲੀ ਨਾਲ ਸੜਦੇ ਖੇਤਾਂ ’ਚ ਵੜ੍ਹੀ-ਵੱਡਾ ਹਾਦਸਾ ਟਲਿਆ



