Skip to content
Independent perspectives. Global stories.
BREAKING

ਅੱਡਾ ਝਬਾਲ ਅਟਾਰੀ ਰੋਡ ’ਤੇ ਵਪਾਰੀ ਦੇ ਪੁੱਤ ਦਾ ਸਿਰ ਵਿੱਚ ਕੱਚ ਦੀ ਬੋਤਲ ਮਾਰ ਕੇ ਕਤਲ

Share this story

ਝਬਾਲ, 13 ਨਵੰਬਰ (ਜਤਿੰਦਰ ਵਿੱਕੀ, ਹਰਦੀਪ ਸਿੰਘ)- ਅੱਡਾ ਝਬਾਲ ਅਟਾਰੀ ਰੋਡ ਤੇ ਰਹਿੰਦੇ ਵਪਾਰੀ ਦੇ ਘਰ ਪੈਸੇ ਲੈਣ ਆਏ ਪਿਓ, ਪੁੱਤ ਵਿੱਚੋਂ ਪੁੱਤ ਦੇ ਸਿਰ ਵਿੱਚ ਕੱਚ ਦੀ ਬੋਤਲ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਅੱਡਾ ਝਬਾਲ ਸੁਵਿੰਦਰ ਸਿੰਘ ਵਾਸੀ ਠੱਠਾ ਫਤਿਹਗੜ੍ਹ ਚੂੜੀਆਂ ਕੋਲੋਂ ਕੁਝ ਮਾਲ ਖ੍ਰੀਦਿਆ ਸੀ ਜਿਸ ਦੇ ਪੈਸੇ ਦੇਣੇ ਬਾਕੀ ਸਨ ਤੇ ਉਹ ਆਪਣੇ ਪੈਸੇ ਲੈਣ ਲਈ ਬੀਤੀ ਸ਼ਾਮ ਕਰੀਬ 6: 30 ਵਜੇ ਬਲਵਿੰਦਰ ਸਿੰਘ ਦੇ ਘਰ ਅੱਡਾ ਝਬਾਲ ਆਏ ਅਤੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਬਲਵਿੰਦਰ ਸਿੰਘ ਜੋ ਕਿ ਨਸ਼ੇ ਵਿੱਚ ਸੀ ਉਸ ਨੇ ਨੇੜੇ ਪਈ ਕੱਚ ਦੀ ਬੋਤਲ ਫੜ੍ਹ ਕੇ ਹਰਵਿੰਦਰ ਸਿੰਘ ਉਰਫ ਸੋਨੂੰ (35) ਦੇ ਸਿਰ ਵਿੱਚ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਅਤੇ ਬਲਵਿੰਦਰ ਸਿੰਘ ਖੁਦ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁੱਖੀ ਝਬਾਲ ਇੰਸ: ਹਰਪ੍ਰੀਤ ਸਿੰਘ ਪੁਲਿਸ ਪਾਰਟੀ ਲੈ ਕੇ ਮੌਕੇ ਤੇ ਪਹੁੰਚੇ ਤੇ ਲਾਸ਼ ਨੂ ਨੂੰਬਜ਼ੇ ਵਿੱਚ ਲੈ ਲਿਆ ਤੇ ਪੋਸਟ ਮਾਰਟਮ ਲਈ ਤਰਨ ਤਾਰਨ ਦੇ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ।

WRITTEN BY