Skip to content
Independent perspectives. Global stories.
BREAKING

ਨਵਜੋਤ ਸਿੱਧੂ ਵੱਲੋਂ ਗੁਰਲੀਨ ਖਹਿਰਾ ਦੀ ਆਕੂਪੇਸ਼ਨਲ ਇੰਗਲਿਸ਼ ਟੈਸਟ ਬਾਬਤ ਕਿਤਾਬ ਲੋਕ ਅਰਪਣ

Share this story

ਚੰਡੀਗੜ੍ਹ, ਨਵੰਬਰ 13 (ਪੰਜਾਬ ਟਾਇਮਜ਼ ਬਿਊਰੋ)- ਠਇਹ ਬਹੁਤ ਹੀ ਖੁਸ਼ੀ ਦੀ ਗਲ ਹੈ ਕਿ ਇਕ ਅਜਿਹੀ ਕਿਤਾਬ ਦੀ ਰਚਨਾ ਕੀਤੀ ਗਈ ਹੈ ਜੋ ਕਿ ਵਿਦੇਸ਼ਾਂ ਵਿਚ ਕੈਰੀਅਰ ਬਣਾਉਣ ਦੀਆਂ ਚਾਹਵਾਨ ਨਰਸਾਂ ਨੂੰ ਆਕੂਪੇਸ਼ਨਲ ਇੰਗਲਿਸ਼ ਟੈਸਟ (ਓ ਈ ਟੀ) ਸੰਬੰਧੀ ਸੰਪੂਰਨ ਜਾਣਕਾਰੀ ਦੇ ਕੇ ਉਹਨਾਂ ਦੀ ਭਰਪੂਰ ਮਦਦ ਕਰੇਗੀ।ਠ ਅਜ ਇਥੇ ਓ ਈ ਟੀ ਟਰੇਨਰ, ਸਾਫਟ ਸਕਿਲ ਟਰੇਨਰ ਅਤੇ ਕੈਰੀਅਰ ਕਾਊਂਸਲਰ ਗੁਰਲੀਨ ਖਹਿਰਾ ਦੁਆਰਾ ਰਚਿਤ ਆਕੂਪੇਸ਼ਨਲ ਇੰਗਲਿਸ਼ ਟੈਸਟ ਸੰਬੰਧੀ ਕਿਤਾਬ ਨੂੰ ਲੋਕ ਅਰਪਣ ਕਰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗਲ ਹੈ ਕਿ 4 ਵਾਰ ਨੈਸ਼ਨਲ ਐਵਾਰਡ ਜਿਤ ਚੁਕੀ ਪੰਜਾਬ ਦੀ ਇਕ ਧੀ ਨੇ ਇਸ ਕਿਤਾਬ ਦੀ ਰਚਨਾ ਕੀਤੀ ਹੈ ਜੋ ਕਿ ਨਰਸਿੰਗ ਕਿਤੇ ਵਿਚ ਵਿਦੇਸ਼ਾਂ ਵਿਖੇ ਕੈਰੀਅਰ ਬਣਾਉਣ ਦੀਆਂ ਚਾਹਵਾਨ ਮਾਹਿਰਾਂ ਲਈ ਕਾਫੀ ਮਦਦਗਾਰ ਸਿਧ ਹੋਵੇਗੀ।ਇਸ ਮੌਕੇ ਗੁਰਲੀਨ ਖਹਿਰਾ ਨੇ ਕਿਹਾ ਕਿ ਓ ਈ ਟੀ ਅੰਗਰੇਜੀ ਭਾਸ਼ਾ ਵਿਚ ਲਈ ਜਾਣ ਵਾਲੀ ਇਕ ਅਜਿਹੀ ਪ੍ਰੀਖਿਆ ਹੈ ਜੋ ਕਿ ਆਸਟ੍ਰੇਲੀਆ, ਨਿਊਜੀਲੈਂਡ, ਯੂ.ਕੇ., ਸਿੰਗਾਪੁਰ ਅਤੇ ਦੁਬਈ ਵਰਗੇ ਦੇਸ਼ਾਂ ਵਿਚ ਸਿਹਤ ਸੇਵਾਵਾਂ ਦੇ ਖੇਤਰ ਵਿਚ ਕੈਰੀਅਰ ਬਣਾਉਣ ਦੇ ਚਾਹਵਾਨ ਮਾਹਿਰਾਂ ਲਈ ਤਿਆਰ ਕੀਤੀ ਗਈ ਹੈ। ਇਸ ਪ੍ਰੀਖਿਆ ਵਿਚ ਅੰਗਰੇਜੀ ਭਾਸ਼ਾ ਸੁਣਨ, ਪੜ੍ਹਨ, ਲਿਖਣ ਅਤੇ ਬੋਲਣ ਦਾ ਮੁਲਾਂਕਣ ਕੀਤਾ ਜਾਂਦਾ ਹੈ। ਧਿਆਨ ਦੇਣ ਯੋਗ ਹੈ ਕਿ ਇਸ ਕਿਤਾਬ ਵਿਚ ਸ਼ਾਮਿਲ ਕੀਤੇ ਗਏ ਸਮੁਚੇ ਅਧਿਆਏ ਓਪਰੋਕਤ ਪ੍ਰੀਖਿਆ ਸੰਬੰਧੀ ਸਾਰੇ ਪਖਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਪ੍ਰਦਾਨ ਕਰਦੇ ਹਨ ਅਤੇ ਇਸ ਕਿਤਾਬ ਵਿਚ ਨਮੂਨੇ ਦੇ ਪ੍ਰੀਖਿਆ ਪਤਰ ਵੀ ਸ਼ਾਮਿਲ ਕੀਤੇ ਗਏ ਹਨ।

WRITTEN BY