ਅਮਰਗੜ੍ਹ, 11 ਨਵੰਬਰ (ਸੁਖਵਿੰਦਰ ਸਿੰਘ ਅਟਵਾਲ)- ਪੰਜਾਬੀ ਸਾਹਿਤ ਸਭਾ ਅਮਲੋਹ ਵੱਲੋਂ 27ਵਾਂ ਸਾਹਿਤਕ ਸਲਾਨਾ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਕਰਮਜੀਤ ਕੌਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ, ਹਰਭਜਨ ਕੌਰ ਜਿਲ੍ਹਾ ਭਾਸ਼ਾ ਅਫ਼ਸਰ ਫ਼ਤਿਹਗੜ੍ਹ ਸਾਹਿਬ, ਤੇਜਵੰਤ ਸਿੰਘ ਐਡਵੋਕੇਟ ਚੇਅਰਮੈਨ ਮਾਘੀ ਐਜੂਕੇਸ਼ਨਲ ਟਰੱਸਟ, ਕੈਲਾਸ਼ ਅਮਲੋਹੀ, ਵਾਇਸ ਚੇਅਰਮੈਨ ਮਾਘੀ ਐਜੂਕੇਸ਼ਨਲ ਟਰੱਸਟ ਅਮਲੋਹ ਨੇਂ ਸਾਂਝੇ ਤੌਰ ਤੇ ਕੀਤੀ ਜਦਕਿ ਮੁੱਖ ਮਹਿਮਾਨ ਵਜੋਂ ਅੰਮ੍ਰਿਤ ਅਜੀਜ਼ ਸਾਹਿਤਕਾਰ(ਐਨ.ਆਰ.ਆਈ) ਨੇਂ ਵਿਸੇਸ਼ ਤੌਰ ’ਤੇ ਸ਼ਿਰਕਤ ਕੀਤੀ।ਇਸ ਸਮਾਰੋਹ ਦਾ ਉਦਘਾਟਨ ਸਾਬਕਾ ਅਧਿਆਪਕ ਦਰਸ਼ਨ ਸਿੰਘ ਸੁਲਾਣੀ ਨੇਂ ਕੀਤਾ ਅਤੇ ਸ਼ਮਾਂ ਰੌਸ਼ਨ ਦੀ ਰਸ਼ਮ ਰਘਬੀਰ ਸਿੰਘ ਐਡਵੋਕੇਟ,ਇੰਸ:ਨਗਰ ਕੌਸ਼ਲ ਖੰਨਾ ਨੇਂ ਨਿਭਾਈ।ਸਭਾ ਦੇ ਪ੍ਰਧਾਨ ਪ੍ਰਿੰਸ਼ੀਪਲ ਪੁਸ਼ਪਿੰਦਰ ਸਿੰਘ ਰਾਣਾ ਨੇਂ ਪਤਵੰਤੇ ਸਾਹਿਤਕਾਰਾਂ ਨੂੰ ਜੀਓ ਆਇਆ ਆਖਿਆ।ਇਸ ਮੌਕੇ ਗਜ਼ਲਗੋ ਕੈਲਾਸ਼ ਅਮਲੋਹੀ ਦਾ ਗਜ਼ਲ ਸੰਗ੍ਰਿਹ ’ਪੀੜ ਜਿਗਰ ਦੀ’ ਅਤੇ ਬੀਰਪਾਲ ਅਲਬੇਲਾ ਦਾ ਕਹਾਣੀ ਸੰਗ੍ਰਹਿ ’ਬੇਨਾਮ ਖ਼ਤ’ ਦੀ ਘੁੰਡ ਚੁਕਾਈ ਕੀਤੀ ਗਈ।’ਪੀੜ ਜਿਗਰ ਦੀ’ ਗ਼ਜਲ ਸੰਗ੍ਰਹਿ ਸਬੰਧੀ ਪਰਚਾ ਪੁਸ਼ਵਿੰਦਰ ਸਿੰਘ ਰਾਣਾ ਅਤੇ ’ਬੇਨਾਮ ਖ਼ਤ’ ਕਹਾਣੀ ਸੰਗ੍ਰਿਹ ਸਬੰਧੀ ਪਰਚਾ ਉਘੇ ਕਹਾਣੀਕਾਰ ਜਤਿੰਦਰ ਹਾਂਸ ਜੀ ਨੇਂ ਪੜ੍ਹਿਆ।ਇੰਨ੍ਹਾਂ ਦੋਹਾਂ ਕਿਤਾਬਾਂ ਬਾਰੇ ਕ੍ਰਮਵਾਰ ਸਤੀਸ਼ ਕੁਮਾਰ ਮਾਸੂਮ,ਨਿਰੰਜਣ ਬੋਹਾ ਅਤੇ ਕਹਾਣੀਕਾਰ ਜਸਵੀਰ ਰਾਣਾ ਨੇਂ ਆਪਣੇ ਵਿਚਾਰ ਪੇਸ਼ ਕੀਤੇ।ਇਸ ਉਪਰੰਤ ਮੇਹਰ ਸਿੰਘ ਰਾਈਏਵਾਲ ਨੇਂ ਸਾਹਿਤਕਾਰ ਮਨਜਿੰਦਰ ਸਿੰਘ ਧਨੋਆ ਅਤੇ ਪਰਮਜੀਤ ਸਿੰਘ ਬਿੱਟੂ ਨੇਂ ਕਰਨੈਲ ਸਿਵੀਆ ਬਾਰੇ ਸਨਮਾਨ ਪੱਤਰ ਪੜ੍ਹਿਆ।ਸਾਹਿਤ ਸਭਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਮਨਜਿੰਦਰ ਸਿੰਘ ਧਨੋਆ ਅਤੇ ਕਰਨੈਲ ਸਿੰਘ ਸਿਵੀਆ ਦਾ ਸਨਮਾਨ ਲੋਈ ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਲਿਫ਼ਾਫੇ ਵਿੱਚ ਪਾਈ ਰਾਸ਼ੀ ਸਮੇਤ ਬਹੁਤ ਹੀ ਸਤਿਕਾਰ ਸਾਹਿਤ ਕੀਤਾ ਗਿਆ। ਉਪਰੰਤ ਕਵੀ ਦਰਬਾਰ ਵਿੱਚ ਮਨਜਿੰਦਰ ਸਿੰਘ ਧਨੋਆ, ਕਰਨੈਲ ਸਿਵੀਆ, ਪ੍ਰਿੰਸ਼ੀਪਲ ਦਰਸ਼ਨ ਸ਼ਰਮਾਂ, ਕੈਲਾਸ਼ ਅਮਲੋਹੀ, ਸ਼ਤੀਸ ਕੁਮਾਰ, ਪੁਸ਼ਵਿੰਦਰ ਰਾਣਾ, ਅੰਮ੍ਰਿਤ ਅਜੀਜ਼, ਰਾਮ ਸਿੰਘ ਅਲਬੇਲਾ, ਮੇਹਰ ਸਿੰਘ ਰਾਈਏਵਾਲ, ਰਘਬੀਰ ਸਿੰਘ, ਬੀਰਪਾਲ ਅਲਬੇਲਾ, ਹਰਵਿੰਦਰ ਸਿੰਘ ਭੰਦੋਲਹ, ਬਲਵੀਰ ਮੁਲਾਪੁਰ, ਬੰਤ ਘੁਡਾਣੀ, ਮਾਨ ਸਿੰਘ ਮਾਨ, ਕੁਲਦੀਪ ਕੌਰ, ਮਨਦੀਪ ਡਡਿਆਣਾ, ਸੁਖਵਿੰਦਰ ਸਿੰਘ ਅਟਵਾਲ, ਮਹਿੰਮਾ ਸਿੰਘ ਅਰਸ਼ੀ, ਕਾਲ਼ਾ ਪਾਇਲ ਵਾਲਾ, ਜਸਵੀਰ ਢਿੱਲੋਂ, ਅਨੂਪ ਖਾਨਪੁਰੀ, ਸੰਤ ਸਿੰਘ ਸੋਹਲ, ਅਜੀਤ ਮਾਨ, ਕੈਪਟਨ ਚਮਕੌਰ ਸਿੰਘ ਚਹਿਲ, ਹਰਨੇਕ ਸਿੰਘ ਬਡਾਲੀ, ਬਚਨ ਸਿੰਘ ਗੁਰਮ, ਨਾਮ ਨਾਥ ਸੁਕਲਾ, ਜਸਕਰਨ ਸਿੰਘ ਹੱਲੇਵਾਲੀਆਂ, ਪਰਮਜੀਤ ਬਿੱਟੂ, ਓਕਾਰ ਦਿਆਲਪੁਰੀ, ਦੀਦਾਰ ਖਾਨ, ਕਰਨੈਲ ਸਿੰਘ ਗੋਬਿੰਦਗੜ੍ਹ, ਹਰਮੀਤ ਸਿੰਘ ਡਡਿਆਣਾ ਅਤੇ ਬੱਗਾ ਬਰੌਘਾ ਨੇਂ ਖੂਬ ਰੰਗ ਬੰਨਿਆ। ਸਟੇਜ਼ ਸਕੱਤਰ ਦੀ ਭੂਮਿਕਾ ਸ਼ਤੀਸ ਕੁਮਾਰ ਮਾਸ਼ੂਮ ਨੇਂ ਆਪਣੇ ਦਿਲਕਸ਼ ਅੰਦਾਜ਼ ’ਚ ਬਾਖੂਬੀ ਨਿਭਾਈ ਅਤੇ ਅਖ਼ੀਰ ਵਿੱਚ ਗਜ਼ਲਗੋ ਕੈਲਾਸ਼ ਅਮਲੋਹੀ ਨੇਂ ਹਾਜ਼ਿਰ ਸਾਹਿਤਕਾਰਾਂ ’ਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਕੈਲਾਸ਼ ਅਮਲੋਹੀ ਦੇ ਗਜ਼ਲ ਸੰਗ੍ਰਹਿ ‘ਪੀੜ ਜਿਗਰ ਦੀ’ ’ਤੇ ਬੀਰਪਾਲ ਅਲਬੇਲਾ ਦੇ ਕਹਾਣੀ ਸੰਗ੍ਰਹਿ ’ਬੇਨਾਮ ਖ਼ਤ’ ਦੀ ਘੁੰਡ ਚੁਕਾਈ



