Skip to content
Independent perspectives. Global stories.
BREAKING

ਮਹਿਬੂਬਾ ਦੀ ਕੇਂਦਰ ਨੂੰ ਅਪੀਲ : ਸ਼੍ਰੀਨਗਰ ’ਚ ਸਥਾਪਿਤ ਕੀਤਾ ਜਾਵੇ ਐਨ. ਈ. ਈ. ਟੀ. ਪ੍ਰੀਖਿਆ ਕੇਂਦਰ

Share this story

ਜੰਮੂ, 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੀ ਮੁਖ ਮੰਤਰੀ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਤਾਂ ਕਿ ਐੈਨ. ਈ. ਈ. ਟੀ. ਦੀ ਪ੍ਰੀਖਿਆ 2018 ਦੀ ਪ੍ਰੀਖਿਆ ਕੇਂਦਰ ਸ਼੍ਰੀਨਗਰ ‘ਚ ਸਥਾਪਿਤ ਕਰਨ। ਉਨ੍ਹਾਂ ਨੇ ਇਸ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨਢਾ ਨੂੰ ਇਕ ਪਤਰ ਲਿਖਿਆ ਹੈ ਕਿ ਜਨਵਰੀ 7 ਨੂੰ ਹੋਣ ਵਾਲੇ ਟੈਸਟ ‘ਚ ਕਸ਼ਮੀਰ ਪ੍ਰਾਂਤ ‘ਚ ਲਗਭਗ ਦੋ ਹਜ਼ਾਰ ਭਾਗੀਦਾਰੀ ਹਿਸਾ ਲੈਣ ਵਾਲੇ ਹਨ ਅਤੇ ਜੇਕਰ ਸ਼੍ਰੀਨਗਰ ‘ਚ ਪ੍ਰੀਖਿਆ ਕੇਂਦਰ ਨਹੀਂ ਮਿਲਦਾ ਹੈ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ‘ਚ ਦਖਲਅੰਦਾਜ਼ੀ ਕਰਨ ਨੂੰ ਕਿਹਾ ਹੈ।ਜ਼ਿਕਰਯੋਗ ਹੈ ਕਿ ਇਸ ਮੌਕੇ ਤੇ ਮੁਫਤੀ ਨਾਲ ਵਿਦਿਆਰਥੀਆਂ ਦੇ ਕਈ ਡੈਲੀਗੇਸ਼ਨ ਨੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਐੈਨ. ਈ. ਈ. ਟੀ. ਪ੍ਰੀਖਿਆ ਦਾ ਕੇਂਦਰ ਸ਼੍ਰੀਨਗਰ ‘ਚ ਬਣਾਇਆ ਜਾਵੇ।

WRITTEN BY