Skip to content
Independent perspectives. Global stories.
BREAKING

ਦਿਲੀ ’ਚ ਨਹੀਂ ਲਾਗੂ ਹੋਵੇਗਾ ਓਡ-ਈਵਨ

Share this story

ਨਵੀਂ ਦਿੱਲੀ, 11 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਦਿਲੀ ’ਚ ਵਧ ਰਹੇ ਹਵਾ ਪ੍ਰਦੂਸ਼ਣ ’ਤੇ ਰੋਕ ਦੇ ਮਕਸਦ ਨਾਲ ਪ੍ਰਸਤਾਵਿਤ ਵਾਹਨਾਂ ਦੇ ਓਡ-ਈਵਨ ਫਾਰਮੂਲੇ ਨੂੰ ਰਾਸ਼ਟਰੀ ਹਰਿਤ ਟ੍ਰਿਬਿਊਨਲ (ਐਨ.ਜੀ.ਟੀ.) ’ਚ ਇਜਾਜ਼ਤ ਦੇ ਦਿਤੀ ਹੈ।ਹਾਲਾਂਕਿ ਐਨ.ਜੀ.ਟੀ. ਨੇ ਇਸ ਦੇ ਨਾਲ ਹੀ ਕੁਝ ਸ਼ਰਤਾਂ ਵੀ ਲਾਈਆਂ ਹਨ।ਐਨ.ਜੀ.ਟੀ. ਦੀ ਇਨ੍ਹਾਂ ਸ਼ਰਤਾਂ ਤੋਂ ਬਾਅਦ ਦਿਲੀ ਸਰਕਾਰ ਨੇ ਆਪਣੇ ਫੈਸਲਾ ਬਦਲ ਲਿਆ ਹੈ। ਕੇਜਰੀਵਾਲ ਸਰਕਾਰ ਨੇ ਫੈਸਲਾ ਲਿਆ ਹੈ ਕਿ ਹੁਣ 13 ਨਵੰਬਰ ਤੋਂ ਪ੍ਰਸਤਾਵਿਤ ਓਡ-ਈਵਨ ਲਾਗੂ ਨਹੀਂ ਕੀਤਾ ਜਾਵੇਗਾ।ਦਿੱਲੀ ਸਰਕਾਰ ਨੇ ਕਿਹਾ ਹੈ ਕਿ ਉਹ ਐਨ.ਜੀ.ਟੀ. ਤੋਂ ਔਰਤਾਂ ਅਤੇ ਦੋਪਹੀਆ ਨੂੰ ਓਡ-ਈਵਨ ਦੇ ਦਾਇਰੇ ਤੋਂ ਬਾਹਰ ਰਖਣ ਦੀ ਮੰਗ ਕਰੇਗੀ ਤਾਂ ਕਿ ਔਰਤਾਂ ਦੀ ਸੁਰਖਿਆ ‘ਚ ਕੋਈ ਕਮੀ ਨਾ ਆਏ।
ਇਸ ਸੰਬੰਧ ‘ਚ ਦਿਲੀ ਦੇ ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਹੈ ਕਿ ਦਿਲੀ ‘ਚ ਡੀ.ਟੀ.ਸੀ. ਤੋਂ ਹਰ ਰੋਜ਼ 30 ਲਖ ਯਾਤਰੀ ਟਰੈਵਲ ਕਰਦੇ ਹਨ।

WRITTEN BY