Skip to content
Independent perspectives. Global stories.
BREAKING

ਪੁਲਸ ਨੂੰ ਹਲਾਤ ਨਾਲ ਨਿਜੱਠਣ ਲਈ ਦਿੱਤੀਆਂ ਜਾਣਗੀਆਂ ਵੱਧ ਸ਼ਕਤੀਆਂ : ਨਵਜੋਤ ਸਿੰਘ ਸਿੱਧੂ

Share this story

ਪੰਜਾਬ ਵਿਚ ਜ਼ੁਰਮ ਬਰਦਾਸ਼ਤ ਨਹੀਂ ਕੀਤਾ ਜਾਵੇ

ਅੰਮ੍ਰਿਤਸਰ 11 ਨਵੰਬਰ (ਦਵਾਰਕਾ ਨਾਥ ਰਾਣਾ)-‘ਪੰਜਾਬ ਸਰਕਾਰ ਦੀ ਜੁਰਮਾਂ ਪ੍ਰਤੀ ‘ਜ਼ੀਰੋ ਟੋਲਰਂੈਸ’ ਦੀ ਨਂੀਤੀ ਹੈ ਅਤੇ ਛੇਤੀ ਹੀ ਪੁਲਿਸ ਨੂੰ ਹਲਾਤ ਨਾਲ ਨਿਜੱਠਣ ਲਈ ਵੱਧ ਸ਼ਕਤੀਆਂ ਦਿੱਤੀਆਂ ਜਾਣਗੀਆਂ, ਤਾਂ ਜੋ ਪੁਲਿਸ ਮੌਕੇ ਅਤੇ ਲੋੜ ਅਨੁਸਾਰ ਤਾਕਤ ਦੀ ਵਰਤੋਂ ਕਰਕੇ ਹਰ ਤਰਾਂ ਦੇ ਹਾਲਾਤਾਂ ’ਤੇ ਕਾਬੂ ਪਾ ਸਕੇ।’ ਇੰਨਾਂ ਸਬਦਾਂ ਦਾ ਪ੍ਰਗਟਾਵਾ ਸ: ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਪੁਲਸ ਲਾਈਨ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਨਾਂ ਦੱਸਿਆ ਕਿ ਪਿਛਲੇ ਡੇਢ ਸਾਲ ਤਂੋ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਹੋਈਆਂ ਹੱਤਿਆਵਾਂ ਦੇ ਕੇਸ ਪੁਲਸ ਵੱਲਂੋ ਹੱਲ ਕਰ ਲਏ ਗਏ ਹਨ ਅਤੇ ਦੋਸੀਆਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵਿਚ ਹੋਏ ਵਿਪਨ ਸ਼ਰਮਾ ਕਤਲ ਬਾਰੇ ਦੱਸਿਆ ਕਿ ਸਾਰੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਵੀ ਫੜ ਲਿਆ ਜਾਵੇਗਾ। ਪੱਤਰਕਾਰਾਂ ਵੱਲੋਂ ਪੁਛੇ ਗਏ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਅੰਮ੍ਰਿਤਸਰ ਵਿਚ ਸੀ ਸੀ ਟੀ ਵੀ ਕੈਮਰੇ ਘਰਾਂ ਦੇ ਬਾਹਰ ਲਗਾਏ ਜਾਣਗੇ ਅਤੇ ਇਸ ਸਬੰਧੀ ਫੰਡ ਵੀ ਨਗਰ ਸੁਧਾਰ ਟਰੱਸਟ ਕੋਲ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਹੀ ਜੇਲਾਂ ਵਿਚ ਜੈਮਰ ਵੀ ਲਗਾਉਣ ਜਾ ਰਹੀ ਹੈ, ਤਾਂ ਜੋ ਅੰਦਰ ਬੈਠੇ ਅਪਰਾਧੀ ਬਾਹਰ ਗਲਤ ਅਨਸਰਾਂ ਨਾਲ ਸੰਪਰਕ ਨਾ ਬਣਾ ਸਕਣ। ਉਨਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵਿਚ ਪੁਲਸ ਦਾ ਡਰ ਪੈਦਾ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਉਹ ਕੋਈ ਵਾਰਦਾਤ ਕਰਨ ਤੋ ਪਹਿਲਾਂ ਸੋਚਣ। ਉਨਾਂ ਕਿਹਾ ਕਿ ਜੁਰਮਾਂ ’ਤੇ ਕਾਬੂ ਪਾਉਣ ਲਈ ਅੰਮ੍ਰਿਤਸਰ ਪੁਲਿਸ ਦਾ ਬੀ ਐਸ ਐਫ ਨਾਲ ਪੂਰਾ ਤਾਲਮੇਲ ਹੈ। ਇਸ ਮੌਕੇ ਸ: ਸੁਰਿੰਦਰ ਪਾਲ ਪਰਮਾਰ ਆਈ ਜੀ ਬਾਰਡਰ ਜੋਨ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਸਪਸ਼ਟ ਹਦਾਇਤਾਂ ਹਨ ਕਿ ਪੁਲਸ ਦੇ ਕੰਮ ਵਿਚ ਕੋਈ ਸਿਆਸੀ ਦਬਾਅ ਨਹੀ ਹੋਵੇਗਾ ਅਤੇ ਪੁਲਸ ਦੇ ਕੰਮਾਂ ਵਿਚ ਕਿਸੇ ਤਰਾਂ ਦੇ ਫੰਡਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ। ਸ੍ਰੀ ਐਸ ਐਸ ਸ੍ਰੀਵਾਸਤਵਾ ਪੁਲਸ ਕਮਿਸ਼ਨਰ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਇਕ ਮਹੱਤਵਪੂਰਨ ਸ਼ਹਿਰ ਹੋਣ ਕਰਕੇ ਇਥੇ ਹੋਈ ਹਰ ਘਟਨਾ ਦਾ ਦੁਨੀਆਂ ਵਿਚ ਵਿਆਪਕ ਅਸਰ ਪੈਦਾ ਹੈ। ਉਨ੍ਹਾਂ ਕਿਹਾ ਕਿ ਗੈਗਸਟਰਾਂ ਨੂੰ ਸਖ਼ਤੀ ਨਾਲ ਨਜਿਠਿਆ ਜਾਵੇਗਾ। ਉਨ੍ਹਾਂ ਲੋਕਾਂ ਤੇ ਮੀਡੀਏ ਨੂੰ ਅਪੀਲ ਕੀਤੀ ਕਿ ਉਹ ਪੁਲਸ ਦਾ ਸਹਿਯੋਗ ਕਰਨ ਤਾਂ ਜੋ ਜੁਰਮਾਂ ਤੇ ਕਾਬੂ ਪਾਇਆ ਜਾ ਸਕੇ। ਇਸ ਮੌਕੇ ਸ: ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲਂੋ ਹਰ ਕੰਮ ਦੀ ਫੀਡ ਬੈਕ ਲਈ ਜਾਂਦੀ ਹੈ ਜਿਸ ਕਰਕੇ ਅਫਸਰਾਂ ਵਿਚ ਕੰਮ ਕਰਨ ਦਾ ਕਾਫੀ ਉਤਸ਼ਾਹ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਪੁਲਸ ਨਾਲ ਪੂਰਾ ਤਾਲਮੇਲ ਹੈ ਅਤੇ ਸਰਕਾਰ ਵਲੋ ਵੀ ਅਮਨ ਸ਼ਾਂਤੀ ਬਹਾਲ ਰੱਖਣ ਲਈ ਖੁਲੀ ਛੋਟ ਦਿੱਤੀ ਗਈ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਦੇ ਸਾਰੇ ਅਧਿਕਾਰੀ ਹਾਜ਼ਰ ਸਨ।

WRITTEN BY