Skip to content
Independent perspectives. Global stories.
BREAKING

ਐਚ.ਡੀ.ਐਫ.ਸੀ. ਦੀ ਕੈਸ਼ ਵੈਨ ਲੁੱਟਣ ਦਾ ਇੱਕ ਹੋਰ ਦੋਸ਼ੀ ਅਸਲੇ ਸਮੇਤ ਗ੍ਰਿਫਤਾਰ

Share this story

ਕਰਤਾਰਪੁਰ, 11 ਨਵੰਬਰ (ਸੰਜੀਵ ਕੁਮਾਰ)- ਸ਼੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜ਼ੀ ਜ਼ੋਨ-2, ਜਲੰਧਰ ਜੀ, ਸ਼੍ਰੀ ਜਸਕਰਨ ਸਿੰਘ ਆਈ. ਪੀ.ਐਸ, ਡੀ.ਆਈ.ਜੀ. ਜਲੰਧਰ ਰੇਂਜ ਜਲੰਧਰ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਅਧੀਨ, ਸ਼੍ਰੀ ਸਰਬਜੀਤ ਰਾਏ,ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ (ਕਰਤਾਰਪੁਰ) ਅਤੇ ਇੰਸਪੈਕਟਰ ਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੇ ਆਧਾਰਿਤ ਪੁਲਿਸ ਪਾਰਟੀ ਨੇ ਕੱਲ ਮਿਤੀ 10.11.2017 ਨੂੰ ਥਾਣਾ ਭੋਗਪੁਰ ਦੇ ਏਰੀਆ ਵਿੱਚ ਐਚ.ਡੀ.ਐਫ.ਸੀ ਬੈਂਕ ਦੀ ਕੈਸ਼ ਵੈਨ ਨੂੰ ਹਥਿਆਰਾਂ ਦੀ ਨੋਕ ਤੇ 01,18,50,000/- ਰੁਪਏ ਖੋਹਣ ਸਬੰਧੀ ਹੋਈ ਵਾਰਦਾਤ ਨੂੰ ਅੱਧੇ ਘੰਟੇ ਵਿੱਚ ਹੀ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਅਰਪਿਤ ਸ਼ੁਕਲਾ, ਆਈ.ਪੀ.ਐਸ, ਆਈ.ਜ਼ੀ ਜ਼ੋਨ-2, ਜਲੰਧਰ ਜੀ ਨੇ ਦੱਸਿਆ ਕਿ ਕੱਲ ਮਿਤੀ 10.11.2017 ਨੂੰ ਰਜਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਕੌਮ ਜੱਟ ਵਾਸੀ ਪਿੰਡ ਜਗਦੇਵ ਕਲਾਂ ਜਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਮਕਾਨ ਨੰਬਰ 104-ਏ ਗੁਰੂ ਰਾਮਦਾਸ ਐਵੀਨਿਊ ਏਅਰਪੋਰਟ ਰੋਡ ਅੰਮ੍ਰਿਤਸਰ ਜੋ ਕਿ ਐਚ.ਡੀ.ਐਫ.ਸੀ ਬੈਂਕ ਵਿੱਚ ਬਤੌਰ ਐਡੀਟਰ ਲੱਗਾ ਹੋਇਆ ਹੈ ਨੇ ਐਚ.ਡੀ.ਐਫ.ਸੀ ਬੈਂਕ ਦੀ ਮੇਨ ਬ੍ਰਾਂਚ ਤੋਂ ਗੱਡੀ ਨੰਬਰ ਫਭ65-ਅਧ-3734 ਮਾਰਕਾ ਮਹਿੰਦਰਾ ਮੈਕਸੀਮਾ ਜਿਸ ਨੂੰ ਚਰਨਜੀਤ ਸਿੰਘ ਉਰਫ ਰੀਸ਼ੂ ਪੁੱਤਰ ਸੁਖਦੇਵ ਸਿੰਘ ਕੌਮ ਜੱਟ ਵਾਸੀ ਰਾਮਾਮੰਡੀ ਜਲੰਧਰ ਚਲਾ ਰਿਹਾ ਸੀ ਅਤੇ ਗੱਡੀ ਵਿੱਚ ਰਾਜੀਵ ਕੁਮਾਰ ਪੁੱਤਰ ਬਲਕਾਰ ਸਿੰਘ ਵਾਸੀ ਮਕਾਨ ਨੰਬਰ ਕੌਮਰਾਜਪੂਤ ਵਾਸੀ ਮਕਾਨ ਨੰਬਰ 50 ਨਿਊ ਬਸੰਤ ਨਗਰ ਨਜਦੀਕ ਪ੍ਰੀਤ ਨਗਰ ਸੋਢਲ ਰੋਡ ਜਲੰਧਰ, ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪਧਿਆਣਾ ਥਾਣਾ ਆਦਮਪੁਰ ਜਿਲ੍ਹਾ ਜਲੰਧਰ ਅਤੇ ਸੁਰਿੰਦਰਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖੱਬੇ ਰਾਜਪੂਤਾਂ ਥਾਣਾ ਮਹਿਤਾ ਜਿਲਾ ਅੰਮ੍ਰਿਤਸਰ ਹਾਲ ਵਾਸੀ ਹਰਗੋਬਿੰਦਰ ਨਗਰ ਧੋਗੜੀ ਪਠਾਨਕੋਟ ਰੋਡ ਜਲੰਧਰ ਵਜੋ ਬਤੌਰ ਗੰਨਮੈਨ ਡਿਊਟੀ ਕਰਦਾ ਹੈ, ਜਿਸ ਪਾਸ 12 ਬੋਰ ਡਬਲ ਬੈਰਲ ਗੰਨ ਸੀ। ਜੋ ਉਪਰੋਕਤ ਸਾਰੇ ਜਣੇ ਉਕਤ ਗੱਡੀ ਵਿੱਚ ਮੇਨ ਬ੍ਰਾਂਚ ਐਚ.ਡੀ.ਐਫ.ਸੀ ਜਲੰਧਰ ਤੋਂ 2,16,50,000/- ਰੁਪਏ ਲੈ ਕੇ ਵੱਖ-ਵੱਖ ਏ.ਟੀ.ਐਮਜ਼ ਵਿੱਚ ਪਾਉਣ ਲਈ ਨਿੱਕਲੇ ਸੀ ਤਾਂ 06 ਵੱਖ-ਵੱਖ ਏ.ਟੀ.ਐਮ ਵਿੱਚ ਕੈਸ਼ ਪਾਉਣ ਤੋਂ ਬਾਅਦ ਜਦ ਉਹ ਭੋਗਪੁਰ ਤੋਂ ਪਿੰਡ ਡੀਂਗਰੀਆਂ ਥਾਣਾ ਆਦਮਪੁਰ ਦੇ ਏਰੀਆ ਵਿੱਚ ਏ.ਟੀ.ਐਮ ਵਿੱਚ ਕੈਸ਼ ਪਾਉਣ ਲਈ ਜਾ ਰਹੇ ਸੀ ਤਾਂ ਵਕਤ ਕਰੀਬ 3.00 ਵਜੇ ਦਿਨ ਦਾ ਹੋਵੇਗਾ ਕਿ ਜਦ ਉਹ ਪਿੰਡ ਮਾਣਕਰਾਏ ਨੇੜੇ ਬਾਂਸਲ ਸਰਵਿਸ ਸਟੇਸ਼ਨ ਕੋਲ ਪੁੱਜੇ ਤਾਂ ਸਾਹਮਣੇ ਤੋਂ ਇੱਕ ਇੰਡੀਗੋ ਕਾਰ ਬਿਨ੍ਹਾ ਨੰਬਰੀ ਦੇ ਡਰਾਇਵਰ ਨੇ ਕੈਸ਼ ਵੈਨ ਦੇ ਯਕਦਮ ਅੱਗੇ ਲਗਾ ਕੇ ਗੱਡੀ ਨੂੰ ਰੋਕ ਲਿਆ ਅਤੇ ਗੱਡੀ ਦੀ ਖੱਬੀ ਸਾਈਡ ਵਾਲ਼ੇ ਪਾਸੇ ਪੈਂਦੇ ਸਰਵਿਸ ਸਟੇਸ਼ਨ ਦੇ ਸਾਹਮਣੇ ਪਹਿਲਾਂ ਹੀ ਤਿੰਨ ਮੋਟਰ ਸਾਇਕਲਾਂ ਤੇ ਖੜ੍ਹੇ ਨੌਜਵਾਨ ਜਿਹਨਾਂ ਨੇ ਮੂੰਹ ਬੰਨੇ ਹੋਏ ਸਨ, ਗੱਡੀ ਨੂੰ ਘੇਰਾ ਪਾ ਲਿਆ ਅਤੇ ਇੱਕ ਨਾਮਾਲੂਮ ਵਿਅਕਤੀ ਨੇ ਖੱਬੇ ਪਾਸੇ ਵਾਲ਼ੀ ਸਾਈਡ ਤੇ ਬੈਠੇ ਗੰਨਮੈਨ ਤੇ ਫਾਇਰ ਕੀਤਾ ਅਤੇ ਘੇਰਾ ਪਾ ਕੇ ਉਹਨਾਂ ਨੂੰ ਗੱਡੀ ਵਿੱਚੋਂ ਬਾਹਰ ਕੱਢ ਕੇ ਗੰਨਮੈਨ ਦੀ ਰਾਈਫਲ ਖੋਹ ਕੇ ਅਨਲੋਡ ਕਰ ਲਈ ਅਤੇ ਰੌਂਦ ਆਪਣੀ ਜੇਬ
ਵਿੱਚ ਪਾ ਲਏ ਅਤੇ ਉਹਨਾਂ ਸਾਰਿਆਂ ਨੂੰ ਇੱਕ ਪਾਸੇ ਸਰਵਿਸ ਸਟੇਸ਼ਨ ਤੇ ਇਕੱਠੇ ਕਰ ਕੇ ਲੈ ਗਏ। ਉਹਨਾਂ ਦੇ ਬਾਕੀ ਸਾਥੀਆਂ ਨੇ ਕੈਸ਼ ਵੈਨ ਦੇ ਪਿੱਛਲੇ ਦਰਵਾਜੇ ਦਾ ਜਿੰਦਰਾ ਤੋੜ ਕੇ ਉਸ ਵਿੱਚ ਪਏ ਟਰੰਕ ਲੋਹਾ ਦਾ ਜਿੰਦਰਾ ਤੋੜ ਕੇ ਕੁੱਲ 1,18,50,000/- ਰੁਪਏ ਕੈਸ਼ ਖੋਹ ਕੇ ਲੈ ਗਏ। ਜਿਸ ਤੇ ਰਵਿੰਦਰਪਾਲ ਸਿੰਘ ਐਡੀਟਰ ਐਚ.ਡੀ.ਐਫ.ਸੀ ਬੈਂਕ ਦੇ ਬਿਆਨ ਪਰ ਐਸ.ਆਈ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਭੋਗਪੁਰ ਨੇ ਮੁਕੱਦਮਾ ਨੰਬਰ 229 ਮਿਤੀ 10.11.2017 ਅ/ਧ 395,307 ਭ:ਦ, 25 ਅਸਲਾ ਐਕਟ ਥਾਣਾ ਭੋਗਪੁਰ ਦਰਜ ਰਜਿਸਟਰ ਕੀਤਾ। ਥਾਣਾ ਭੋਗਪੁਰ ਜਿਲ੍ਹਾ ਜਲੰਧਰ (ਦਿਹਾਤੀ) ਦੇ ਏਰੀਆ ਵਿੱਚ ਹੋਈ ਉਪਰੋਕਤ ਖੋਹ ਦੀ ਵਾਰਦਾਤ ਬਾਰੇ ਪਤਾ ਲੱਗਣ ਤੇ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਵੱਲੋਂ ਤੁਰੰਤ ਹਰਕਤ ਵਿੱਚ ਆਂਉਂਦੇ ਹੋਏ ਜਿਲ੍ਹਾ ਜਲੰਧਰ (ਦਿਹਾਤੀ) ਦੇ ਸਾਰੇ ਗਜਟਿਡ ਅਫਸਰਾਨ, ਮੁੱਖ ਅਫਸਰ ਥਾਣਾ ਅਤੇ ਪੁਲਿਸ ਫੋਰਸ ਨੂੰ ਅਲਰਟ ਕਰਦੇ ਹੋਏ ਪੂਰੇ ਇਲਾਕੇ ਨੂੰ ਕਾਬੰਦੀਆਂ ਰਾਹੀਂ ਸੀਲ ਕਰਵਾ ਕੇ ਚੈਕਿੰਗ ਸ਼ੁਰੂ ਕਰਵਾਈ ਗਈ ਤਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।

WRITTEN BY