ਅੰਮ੍ਰਿਤਸਰ, 10 ਨਵੰਬਰ (ਪੀ.ਟੀ.)- ਭਾਵੇਂ ਕਿ ਪੰਜਾਬ ‘ਚ ਬੀਤੇ ਸਮੇਂ ਦੌਰਾਨ ਹੋਈਆ ਹਤਿਆਵਾਂ ‘ਚ ਵਿਦੇਸ਼ੀ ਤਾਕਤਾਂ ਦਾ ਹਥ ਹੋਣ ਦੀ ਗਲ ਸਾਹਮਣੇ ਆਈ ਹੈ, ਪਰੰਤੂ ਅੰਮ੍ਰਿਤਸਰ ‘ਚ ਹੋਏ ਹਿੰਦੂ ਨੇਤਾ ਵਿਪਨ ਸ਼ਰਮਾ ਦੇ ਕਤਲ ‘ਚ ਕੇਵਲ ਗੈਂਗਸਟਰਾਂ ਦਾ ਹਥ ਸੀ, ਜਿਨ੍ਹਾਂ ਦੀ ਪਹਿਚਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।ਇਹ ਖ਼ੁਲਾਸਾ ਅੰਮ੍ਰਿਤਸਰ ਵਿਖੇ ਇਕ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਪਹੁੰਚੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਪਤਰਕਾਰਾਂ ਨਾਲ ਗਲਬਾਤ ਕਰਦਿਆ ਕੀਤਾ।
ਅੰਮ੍ਰਿਤਸਰ ’ਚ ਹਿੰਦੂ ਨੇਤਾ ਦੇ ਕਾਤਲਾਂ ਦੀ ਹੋਈ ਪਹਿਚਾਣ : ਡੀ.ਜੀ.ਪੀ



