ਰਾਮਪੁਰਾ ਫੂਲ, 10 ਨਵੰਬਰ (ਮਨਪ੍ਰੀਤ ਸਿੰਘ ਗਿੱਲ)- ਬੀਤੇ ਦਿਨੀ ਬਠਿੰਡਾ-ਚੰਡੀਗੜ ਨੈਸਨਲ ਹਾਈਵੈ ਤੇ ਬਠਿੰਡਾ ਛਾਉਣੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਸੰਬਧੀ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਸਿੱਧ ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਨੇ ਕਿਹਾ ਕਿ ਕਲ ਦਾ ਦਿਨ ਕਾਲਾ ਦਿਨ ਬਣ ਕੇ ਆਇਆ। ਜੋ 10 ਰੂਹਾਂ ਸਦਾ ਲਈ ਸਾਡੇ ਕੋਲੋ ਲੈ ਗਿਆ। ਉਨਾਂ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਆਪਣੇ ਭਵਿੱਖ ਸਵਾਰਨ ਲਈ ਚੱਲੇ ਇਨਾਂ ਬੱਚਿਆਂ ਦੀ ਘਰ ਵਾਪਸੀ ਇਸ ਹਾਲਤ ਵਿੱਚ ਹੋਵੇਗੀ। ਇਹ ਬਹੁਤ ਹੀ ਦਰਦਨਾਕ ਤੇ ਅਸਿਹਣਯੋਗ ਹਾਦਸਾ ਵਾਪਰਿਆ ਹੈ। ਪਰ ਪ੍ਰਮਾਤਮਾ ਦੀ ਮਰਜੀ ਅੱਗੇ ਕਿਸੇ ਦਾ ਵੀ ਜੋਰ ਨਹੀਂ ਚਲਦਾ। ਉਨਾਂ ਮ੍ਰਿਤਕ ਅਤੇ ਜਖਮੀ ਬਚਿੱਆਂ ਦੇ ਪਰਿਵਾਰਾਂ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਮ੍ਰਿਤਕ ਬੱਚਿਆਂ ਦੀਆਂ ਰੂਹਾਂ ਨੂੰ ਸਾਂਤੀ ਬਖਸੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ ਸ: ਸਿੱਧੂ ਨੇ ਕਿਹਾ ਕਿ ਉਨਾਂ ਵੱਲੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।ਉਨਾਂ ਲੋਕਾਂ ਨੂੰ ਧੂੰਦ ਦੇ ਦਿਨਾਂ ਵਿੱਚ ਸਾਵਧਾਨੀ ਵਰਤਨ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਆਰ.ਐਸ. ਜੇਠੀ,ਰਾਜੂ ਜੇਠੀ ਹਾਜ਼ਰ ਸਨ।
ਬਲਕਾਰ ਸਿੱਧੂ ਨੇ ਕੀਤਾ ਸੜਕ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ



